ਸਮੱਗਰੀ 'ਤੇ ਜਾਓ

ਪੰਨਾ:ਪੰਜਾਬੀ ਮਿਡਲ ਕੋਰਸ ਦੂਜਾ ਹਿੱਸਾ.pdf/4

ਵਿਕੀਸਰੋਤ ਤੋਂ
ਇਹ ਵਰਕੇ ਦੀ ਤਸਦੀਕ ਕੀਤਾ ਹੈ

ਮਿਡਲ ਕੋਰਸ

( ਦੂਜਾ ਹਿੱਸਾ )

ਆਪਣੇ ਬਚਨਾਂ ਦਾ ਪੱਕਾ
ਗੱਦੀ ਮੁੰਡਾ।

ਕਈ ਸਾਲ ਹੋਏ ਕਿ ਬਸੰਤਦੀ ਰੁੱਤੇ ਸਵੇਰਦੇ ਵੇਲੇ ਜਦੋਂ ਬਹੁਤ ਉਜਾਲਾ ਸਾ ਇੱਕ ਗਰੀਬ ਮੁੰਡਾ ਜਰਮਨੀ ਦੇਸ ਦੇ ਕਿਸੇ ਪਿੰਡ ਦੇ ਕੋਲ ਵਾਰ ਦੇ ਬਿਰਛ ਦੇ ਹੇਠ ਬੈਠਾ ਆਪਣੀਆਂ ਭੇਡਾਂ ਦੀ ਰਾਖੀ ਪਿਆ ਕਰਦਾ ਸਾ। ਅਚਾਨਚੱਕ ਉਸਨੇ ਆਪਣੇ ਸਾਮ੍ਹਣੇ ਇੱਕ ਸੋਹਣਾ ਜੇਹਾ ਬਾਲਕ ਚੰਗੀ ਪੁਸ਼ਾਕ ਵਾਲਾ ਡਿੱਠਾ। ਓਹ ਰਾਜੇ ਦਾ ਕੌਰ ਸਾ। ਜਿਸਦੀ ਅਵਸਥਾ ਕੋਈ ਦਸਾਂ ਬਰਸਾਂਦੀ ਸੀ। ਗੱਦੀ ਮੁੰਡੇ ਨੈ ਜਾਤਾ ਕਿ ਇਹ ਜੰਗਲ ਦੇ ਅਫ਼ਸਰ ਦਾ ਪੁੱਤ੍ਰ ਹੈ ਜੋ ਕਦੇ ਕਦੇ ਲਾਗੇ ਦੇ ਸ਼ਿਕਾਰ ਮਹਿਲ ਵਿੱਚ ਆਉਂਦਾ ਹੁੰਦਾ ਸਾ॥

ਮੁੰਡਾ ਬੋਲਿਆ ″ਮੱਥਾ ਟੇਕਦਾ ਹਾਂ ਮਹਾਰਾਜ! ਮੈਂ ਆਪਦੀ ਕੁਝ ਸੇਵਾਕਰ ਸਕਦਾ ਹਾਂ?"