ਸਮੱਗਰੀ 'ਤੇ ਜਾਓ

ਪੰਨਾ:ਪੰਜਾਬੀ ਮਿਡਲ ਕੋਰਸ ਦੂਜਾ ਹਿੱਸਾ.pdf/5

ਵਿਕੀਸਰੋਤ ਤੋਂ
ਇਹ ਪੰਨਾ ਪ੍ਰਮਾਣਿਤ ਕੀਤਾ ਗਿਆ ਹੈ

(੨)

ਕੌਰ ਨ ਉੱਤਰ ਦਿੱਤਾ "ਮੈਨੂੰ ਇਹ ਦੱਸ ਕਿ ਇਸ ਬਨ ਵਿੱਚ ਪੰਛੀਆਂ ਦੇ ਆਲ੍ਹਨੇ ਹਨ?"

ਜੰਗਲ ਦੇ ਛੋਟੇ ਅਫ਼ਸਰ ਦੇ ਮੂੰਹੋਂ ਤਾਂ ਇਹ ਅਨੋਖਾ ਪ੍ਰਸ਼ਨ ਹੈ, ਗੱਦੀ ਮੁੰਡਾ ਬੋਲਿਆ "ਸੱਚ ਮੁਚ ਐਥੇ ਆਲ੍ਹਨੇ ਹਨ। ਹਰ ਪੰਛੀ ਦਾ ਆਲ਼੍ਹਨਾ ਹੁੰਦਾ ਹੈ"॥

ਕੌਰ ਬੋਲਿਆ "ਤਦ ਮੈਨੂੰ ਨਿਸਚਾ ਹੈ ਜੋ ਤੈਨੂੰ ਕਿਸੇ ਨ ਕਿਸੇ ਆਲ੍ਹਨੇ ਦਾ ਪਤਾ ਹੈ"॥

"ਹਾਂ ਪਤਾ ਹੈ, ਬੜਾ ਸੋਹਣਾ ਆਲ੍ਹਨਾ ਹੈ, ਮੈਂ ਅਜੇਹਾ ਹੋਰ ਕਿਤੇ ਨਹੀਂ ਦੇਖਿਆ, ਕੇਸਰੀ ਰੰਗ ਦੇ ਕੱਖਾਂ ਦਾ ਬੜੀ ਚੰਗੀ ਤਰ੍ਹਾਂ ਬੁਣਿਆ ਹੋਇਆ ਹ ਅਤੇ ਡਾਢੀ ਮੁਲਾਇਮ ਕਾਹੀ ਨਾਲ ਮੜ੍ਹਿਆ ਹੋਇਆ ਹੈ ਅਤੇ ਪੰਜ ਨਿੱਕੇ ਨਿੱਕੇ ਆਂਡੇ ਅੰਦਰ ਹਨ, ਜਿਨ੍ਹਾਂ ਦਾ ਰੰਗ ਅਜੇਹਾ ਨੀਲਾ ਕੁ ਹੈ ਜਿਹਾ ਆਕਾਸ ਬਾਣ ਦੇ ਪੱਤ੍ਰਾਂ ਵਿੱਚੋਂ ਦਿੱਸਦਾ ਹੈ"॥

ਕੌਰ ਨੇ ਆਖਿਆ "ਕੇਹਾ ਮਨੋਹਰ ਹੈ! ਆਕੇ ਮੈਨੂੰ ਓਹ ਆਲ੍ਹਨਾ ਵਿਖਾ, ਓਹਨੂੰ ਦੇਖਣ ਦਾ ਮੈਨੂੰ ਬੜਾ ਚਾਉ ਹੈ", ਗੱਦੀ ਮੁੰਡੇ ਨੈ ਸਿਆਨਿਆਂ ਦੀ ਤਰ੍ਹਾਂ ਸਿਰ ਮਾਰਿਆ ਅਤੇ ਆਖਿਆ "ਇਹ ਤਾਂ ਮੈਨੂੰ ਯਕੀਨ ਹੈ ਪਰ ਮੈਂ ਤੁਹਾਨੂੰ ਵਿਖਾਉਣਾ ਨਹੀਂ"॥