ਸਮੱਗਰੀ 'ਤੇ ਜਾਓ

ਪੰਨਾ:ਪੰਜਾਬੀ ਮਿਡਲ ਕੋਰਸ ਦੂਜਾ ਹਿੱਸਾ.pdf/47

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੪੪ )

ਤਿੰਨਾਂ ਦੈਂਤਾਂ ਦੀ ਕਹਾਨੀ॥

॥ ੧ ਵਾਰਤਾ ਦਾ ਮੁੱਢ ॥

ਇੱਕ ਸਮੇਂ ਤਰਕਾਲਾਂ ਵੇਲੇ ਹਾਕੂ ਅਪਨੇ ਘਰ ਦੇ ਬੂਹੇ ਵਿੱਚ ਬੈਠਾ ਨਰੇਲਾ ਪੀ ਰਿਹਾ ਸਾ ਤੇ ਬਾਲ ਬੱਚੇ ਆਸ ਪਾਸ ਖੇਡ ਰਹੇ ਸਨ ਜੋ ਇੱਕ ਵਣਜਾਰਾ ਆ ਨਿਕਲਿਆ ਤੇ ਉਸਨੇ ਆਪਣਾ ਸੌਦਾ ਦੱਸਿਆ ਉਨ੍ਹਾਂ ਥੋੜਾ ਬਹੁਤਾ ਆਪਨੇ ਕਦਰ ਮੂਜਬ ਵਲੇਵਾ ਮੁਲ ਲੈ ਲਿਆ, ਪਰ ਉਹ ਵਿਚਾਰਾ ਜੋ ਬੜਾ ਥੱਕਿਆ ਟੁਟਿਆ ਨਜਰ ਆਇਆ, ਉਸਨੂੰ ਓਨ੍ਹਾਂ ਨੇ ਬੈਠਨ ਨੂੰ ਮੂੜ੍ਹਾ ਦਿੱਤਾ,ਨਾਲੇ ਕੁਝ ਖਾਨ ਲਈ ਅੱਗੇ ਧਰਿਆ। ਬੋਲਿਆ ਜੋ ਮੈਂ ਬੜੇ ਦੂਰੋਂ ਆਇਆ ਹਾਂ ਤੇ ਮੈਂ ਹੁਣ ਬਸੇਰਾ ਕਿੱਥੇ ਕਰਾਂ? ਹਾਕੂ ਆਖਿਆ ਮੇਰਾ ਜੀ ਤਾਂ ਕਰਦਾ ਹੈ ਜੋ ਮੇਰੇ ਥਾਂ ਹੁੰਦੀ, ਪਰ ਅਸੀਂ ਅੱਗੇ ਹੀ ਬਹੁਤੇ ਜਨੇ ਥੋੜੀ ਜਗਹ ਵਿੱਚ ਗੁਜਾਰਾ ਕਰਦੇ ਹਾਂ, ਘਰ ਦੇ ਪਿਛਵਾੜੇ ਇੱਕ ਛੋਟਾ ਜਿਹਾ ਕੋੱਠਾ ਹੈ ਓਹ ਮੈਂ ਤੈਨੂੰ ਸਫ਼ਾ ਕਰਕੇ ਉਹਦੇ ਵਿਚ ਪਰਾਲ ਵਛਾ ਦੇਨਾਂ ਹਾਂ ਤੇ ਉੱਪਰ ਲਈ ਇੱਕ ਜੁੱਲਾ ਦੇ ਦੇਨਾ ਹਾਂ। ਵਣਜਾਰਾ ਲਿਆ ਵਾਹ ਓ ਤੇਰਾ ਵਾਹਿਗੁਰੂ ਭਲਾ