ਪੰਨਾ:ਪੰਜਾਬੀ ਮਿਡਲ ਕੋਰਸ ਦੂਜਾ ਹਿੱਸਾ.pdf/48

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ



( ੪੫ )

ਕਰੇ, ਤੇ ਜੇਕਰ ਬਾਲਾਂ ਦਾ ਜੀ ਕਰੇ ਤਾਂ ਮੈਂ ਇਨ੍ਹਾਂ ਨੂੰ ਇਕ ਵਾਰਤਾ ਸੁਨਾਵਾਂ ਜੋ ਵੇਲਾ ਚੰਗਾ ਲੰਘ ਜਾਵੇ॥

ਸਾਰੇ ਬਾਲ ਉਸਦੇ ਆ ਗਿਰਦੇ ਹੋਏ ਤੇ ਬੋਲੇ "ਵਾਰਤਾ, ਵਾਰਤਾ"। ਲਾਲੂ ਆਖਣ ਲੱਗਾ ਵਾਰਤਾ ਅਸਚਰਜ ਹੋਵੇਗੀ, ਦੈਂਤਾਂ ਤੇ ਅਪੱਛਰਾਂਤੇ ਇਹੋ ਜਿਹੀਆਂ ਬਾਤਾਂ ਆਉਣਗੀਆਂ। ਭੋਲਾ ਕਹਿੰਦਾ ਏ ਦੇਖਾਂ ਸਾਨੂੰ ਤਾਂ ਸੱਚੀ ਕਹਾਨੀ ਝੂਠੀ ਨਾਲੋਂ ਸਵਾਈ ਚੰਗੀ ਲੱਗਦੀ ਹੈ। ਕਾਲੂ ਆਖਨ ਲੱਗਾ ਸੱਚੀ ਹੋਵੇ ਭਾਵੇਂ ਝੂਠੀ, ਮੈਨੂੰ ਤਾਂ ਕੁਝ ਇਸ ਗੱਲ ਦੀ ਪਰਵਾਹ ਨਹੀਂ ਜੇ ਓਸਥੀਂ ਚਤੁਰਾਈ ਦੀ ਗੱਲ ਹੱਥ ਆਵੇ ਤਾਂ ਕਹਾਨੀ ਖਰੀ, ਕਿਰਪੀ ਕੁੜੀ ਬੋਲ ਉਠੀ, ਅੜਿਆ ਸਾਨੂੰ ਤਾਂ ਅਜਿਹੀ ਸੁਨਾ ਜਿਹੀ ਕੁ ਮੇਰੀ ਪੋਥੀ ਵਿੱਚ ਹੈ ਪਰ ਉਸਦੇ ਪਿੱਛੋਂ ਕੋਈ ਨਸੀਹਤ ਨ ਵਰਣਨ ਹੋਵੇ॥

ਬੁੱਢਾ ਆਖਣ ਲੱਗਾ ਤੁਹਾਨੂੰ ਸਭਨਾਂ ਨੂੰ ਤਾਂ ਰਾਜੀ ਕਰਨਾ ਡਾਹਢਾ ਔਖਾ ਕੰਮ ਨਜਰ ਆਉਂਦਾ ਹੈ, ਕਿਉਂ ਜੋ ਇਕ ਜਣਾ ਅਚਰਜ ਵਾਲੀ, ਦੂਜਾ ਚਤੁਰਾਈ। ਤੀਜਾ ਸੱਚੀ ਤੇ ਇਹ ਕੁੜੀ ਬਨਾਉਟੀ ਕਹਾਣੀ ਚਾਹੁੰਦੀ ਹੈ। ਹੱਛਾ ਮੈਂ ਅਪਨੀ ਸ਼ਕਤ ਦੇ ਅਨੁਸਾਰ ਸਾਰਿਆਂ ਨੂੰ ਪਰਸਿੰਨ ਕਰ ਦੇਣ ਵਾਲੀ ਵਾਰਤਾ ਸੁਨਾਉਨਾ