ਪੰਨਾ:ਪੰਜਾਬੀ ਮਿਡਲ ਕੋਰਸ ਦੂਜਾ ਹਿੱਸਾ.pdf/49

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ



( 8੬ )

ਹਾਂ ਇਹ ਕਹਿਕੇ ਓਸਨੇ ਆਪਨਾ ਸੰਘ ਸਾਫ਼ ਕੀਤਾ ਤੇ ਵਾਰਤਾ ਇਉਂ ਸੁਨਾਉਨ ਲੱਗਾ॥

ਬੜਾ ਚਿਰ ਹੋਇਆ ਹੈ ਜਦੋਂ ਹੁਨ ਨਾਲੋਂ ਚੰਗਾ ਸਮਾਨ ਸਾ (ਭਾਵੇਂ ਮਾੜਾ ਹੋਵੇ ਮੈਨੂੰ ਪਤਾ ਨਹੀਂ) ਇੱਕ ਗਰੀਬੜਾ ਜਿਹਾ ਮਿਹਨਤੀ ਆਦਮੀ ਜਿਸਦਾ ਟੱਬਰ ਬਹੁਤ ਸਾ, ਸਮੁੰਦਰੋਂ ਪਾਰ ਖੱਟਨ ਕਮਾਉਨ ਲਈ ਤੁਰਨ ਲੱਗਾ। ਕਿੰਨੇ ਹੀ ਉਸਦੇ ਗਵਾਂਢੀ, ਜੇਹੜੇ ਉਸ ਵਰਗੇ ਔਖੇ ਸਨ, ਸਭ ਰਲ ਮਿਲ ਕੇ ਆਪੋ ਆਪਨਾ ਵਸਤ ਵਲੇਵਾ ਵੇਚ ਵਟ ਕੇ ਪਰਦੇਸ ਜਾਨ ਨੂੰ ਤਿਆਰ ਹੋ ਪਏ, ਉਨ੍ਹਾਂ ਨੂੰ ਪਤਾ ਲੱਗਾ ਜੋ ਪਰਦੇਸੀ ਵਸਤੀਆਂ ਵਿੱਚ ਉਨ੍ਹਾਂ ਨੂੰ ਖੇਤੀ ਬਾੜ ਗੀ ਜ਼ਮੀਨ ਬੜੀ ਸਸਤੀ ਹੱਥ ਆ ਜਾਊ ਤੇ ਉਸ ਭਲੇ ਆਦਮੀ ਬੁੱਧੂ ਨੇ ਸੋਚਿਆਂ, ਜੋ ਮਾਂ ਆਪਨੀ ਇਸਤ੍ਰੀ ਤੇ ਬਾਲਾਂ ਬੱਚਿਆਂ ਨੂੰ ਨਾਲ ਲੈ ਜਾਵਾਂ ਤਾਂ ਚੰਗੀ ਗੱਲ ਹੋਵੇਗੀ। ਸ ਗੱਲ ਕਾਹਦ ਸਾਰੇ ਜਨੇ ਜਹਾਜ ਵਿਚ ਚੜ੍ਹ ਕੇ ਰਵਾਨਾ ਹੋ ਗਏ॥

ਜਦ ਉਨ੍ਹਾਂ ਨੂੰ ਸਮੁੰਦਰ ਵਿੱਚ ਚਲਦਿਆਂ ਕੁਝ ਚਿਰ ਹੋਗਿਆ ਤੇ ਜਮੀਨੋਂ ਬੜੀ ਦੂਰ ਚਲੇ ਗਏ ਜਿੱਥੇ, ਪਾਨੀ ਓ ਪਾਨੀ ਸੀ, ਤਾਂ ਇਕ ਬੜਾ ਤੂਫ਼ਾਨ ਉੱਠਿਆ ਜੇਹੜਾ ਜਹਾਜ਼ ਨੂੰ ਰਾਹੋਂ ਕਿਧਰੇ ਦੂਰ ਸਾਰੇ ਉਡਾ ਲੈ ਗ੍ਯਾ