( ੫੩ )
ਹੈ ਕਿ ਨਾ। ਜਦ ਉਸਦੇ ਖਾਵੰਦ ਨੇ ਜੋ ਗੱਲਾਂ ਦੈਂਤ ਨਾਲ ਹੋਈਆਂ ਸਨ ਤੇ ਜੋ ਜੋ ਉਸਨੇ ਕਰਾਰ ਕੀਤੇ ਸੇ, ਸਭ ਕੁਛ ਦੱਸਿਆ ਤਾਂ ਉਸਨੇ ਆਪਨੇ ਹੱਥ ਤੇ ਅੱਖਾਂ ਉਤਾਂਹ ਨੂੰ ਕਰਕੇ ਆਖਨ ਲੱਗੀ ਜੋ ਮੈਂ ਇਸ ਗੱਲ ਦਾ ਪਰਤੀਤ ਤਾਂ ਕਰਾਂ ਪਰ ਏਹੋ ਜਿਹੀ ਚੰਗੀ ਬਾਤ ਕਿੱਥੋਂ ਸੱਚੀ ਹੋਨੀ ਹੈ॥
ਹਾਕੂ ਤੇ ਓਸਦੀ ਘਰ ਵਾਲੀ ਜੀ ਵਿੱਚ ਡਰੇ ਜੋ ਦੈਂਤ ਦੇ ਭੋਜਨ ਤੇ ਸਾਡਾ ਬਾਹਲਾ ਖਰਚ ਹੋਇਆ ਕਰੇਗਾ ਤੇ ਇਸ ਲਈ ਪੁੱਛਨ ਲੱਗੇ ਭਈ ਤੂੰ ਖਾਨ ਨੂੰ ਕੀਹ ਮੰਗਨਾਏਂ। ਦੈਂਤ ਬੋਲਿਆ ਤਾਜੇ ਪਾਨੀ ਦਾ ਘੁੱਟ ਤੇ ਹੋਰ ਕੁਝ ਵੀ ਨਾ, ਹਾਕੂ ਆਖਨ ਲੱਗਾ ਏਹ ਤਾਂ ਬਹੁਤ ਥੋੜਾ ਹੈ, ਨਾ ਦੁੱਧ ਨਾ ਲੱਸੀ। ਤੀਮਤ ਬੋਲੀ, ਤੇਰੇ ਖਾਨ ਨੂੰ ਕੀ ਲੋੜੀਦਾ ਹੈ? ਦੈਂਤ ਨੇ ਉੱਤਰ ਦਿੱਤਾ ਜੋ ਮੈਂ ਖਾਂਦਾ ਕੁਝ ਨਹੀਂ, ਤੂੰ ਖਾਣ ਦਾ ਫ਼ਿਕਰ ਨ ਕਰ ਤੇ ਔਖੀ ਨ ਹੋ,ਨਾ ਹੀ ਮੈਨੂੰ ਮੰਜੇ ਤੇ ਵਿਛੌਣੇ ਦੀ ਲੋੜ ਹੈ। ਮੈਂ ਜਦ ਵੇਹਲਾ ਹੁੰਦਾ ਹਾਂ ਤਾਂ ਸਦਾ ਘਾਹ ਉੱਤੇ ਲੇਟ ਰਹਿਨਾ ਹਾਂ!ਤੁਸੀਂ ਸਮਝਦੇ ਹੋਵੋਗੇ ਜੋ ਹਾਕੂ ਦੀ ਘਰਵਾਲੀ ਤੇ ਹਾਕੂ ਤਾਂ ਮਾਰੇ ਅਨੰਦ ਦੇ ਸੁਦਾਈ ਹੋ ਗਏ ਹੋਨਗੇ ਜਦ ਉਨ੍ਹਾਂ ਨੇ ਏਹ ਸੁਨਿਆ ਹੋਊ ਜੋ ਸਾਡਾ ਬਲਵਾਨ