( ੫੭ )
ਸੰਨ ਹੁੰਦਾ ਹੈ, ਪਰ ਓਸਦਾ ਸੁਭਾਓ ਸਦਾ ਇੱਕੋ ਜਿਹਾ ਨਹੀਂ ਰਹਿੰਦਾ, ਕਦੀ ਕਦੀ ਖਰੂਦ ਭੀ ਕਰਦਾ ਹੈ,ਕਦੀ ਕਦੀ ਮੇਰੀ ਤਬੀਅਤ ਭੀ ਵਿਗਾੜ ਦੇਂਦਾ ਹੈ ਤੇ ਮੈਨੂੰ ਗੁੱਸਾ ਚੜ੍ਹ ਆਉਂਦਾ ਹੈ॥
ਉਨ੍ਹਾਂ ਲੋਕਾਂ ਨੂੰ ਕਿੰਨੇ ਚਿਰ ਤੀਕ ਤਾਂ ਢੂੰਡ ਭਾਲ ਕਰਦਿਆਂ ਕੁਝ ਹੱਥ ਨਾ ਆਇਆ,ਪਰ ਓੜਕ ਨੂੰ ਇੱਕ ਦਿਨ ਜਾਂ ਨਿਹਾਲੂ ਬੱਕਰੀ ਦੇ ਮਗਰ ਪਹਾੜੀ ਉੱਪਰ ਜਾ ਚੜ੍ਹਿਆ ਤਾਂ ਕੀ ਦੇਖਦਾ ਹੈ ਜੋ ਟੀਸੀ ਪੁਰ ਕੋਈ ਬੜਾ ਜਿੰਨ ਬੈਠਾ ਹੋਇਆ ਹੈ। ਉਸ ਦੀ ਸੂਰਤ ਚਾਨਨ ਦਾ ਚਿਟਕਾਰਾ ਪੈਨ ਕਰਕੇ ਠੀਕ ਨ ਸੁੱਝੀ, ਪਰ ਉਸ ਦੇ ਦੌ ਵੱਡੇ ੨ ਪਰ ਵੇਖਕੇ ਬੜਾ ਹਰਾਨ ਹੋ ਗਿਆ, ਜੇਹੜੇ ਲਿਸ਼ਕਦੇ ਤੇ ਮੱਛਰ ਦੇ ਪਰਾਂ ਵਾਂਗ ਨਿਰਮਲ ਸਨ। ਨਿਹਾਲੂ ਨੇ ਜਾਤਾ ਜੋ ਏਹ "ਵਹਿੰਦੇ ਪਾਨੀ" ਦਾ ਭਰਾ ਹੋਵੇਗਾ। ਉਸਦੀ ਬੇਥੌਹ ਤਬੀਅਤ ਸਮਝਕੇ ਡਰਿਆ ਤੇ ਉਸਦੇ ਨੇੜੇ ਜਾਨ ਥੀਂ ਸੰਗਿਆ। ਪਰ ਲਾਹੇ ਕਾਰਣ ਅੱਗੇ ਵਧਕੇ ਵੇਖਿਓਸੁ ਜੋ ਉਸਦਾ ਮੂੰਹ ਹਸੂ ਹਸੂ ਕਰਦਾ ਹੈ, ਸੋ ਓਹ ਹੌਂਸਲਾ ਕਰਕੇ ਉਸ ਨੂੰ ਪੁੱਛਨ ਲੱਗਾ ਜੋ ਕ ਤੂੰ ਓਹੀਓ ਜਨਾਂ ਹੈ ਜਿਸਦੀ ਮੈਂ ਇੰਨੇ ਚਿਰ ਥੀਂ ਭਾਲ ਪਿਆ ਕਰਨਾਂ ਹਾਂ? ਕੀ ਤੂੰ ਮੇਰੀ ਚਾਕਰੀ ਕਰੇਂਗਾ?