ਪੰਨਾ:ਪੰਜਾਬੀ ਮਿਡਲ ਕੋਰਸ ਦੂਜਾ ਹਿੱਸਾ.pdf/62

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

( ੫੯ )

ਘਰ ਚੱਲਨ ਨੂੰ ਇਸ ਕਰਾਰ ਨਾਲ ਤਿਆਰ ਹੋ ਪ੍ਯਾ ਜੋ ਉਸਨੂੰ ਕਿਸੇ ਉੱਚੇ ਥਾਓਂ ਡੇਰਾ ਦੇਵੋ। ਨਿਹਾਲੂ ਬੋਲਿਆ ਜੋ ਮੇਰਾ ਘਰ ਪਹਾੜੀ ਉੱਪਰ ਹੈ ਤੇ ਮੈਂ ਤੈਨੂੰ ਉਸਦੇ ਸਿਰ ਪੁਰ ਵਾਸਾ ਕਰਾ ਦਿਆਂਗਾ॥

ਦੈਂਤ ਨੇ ਆਖਿਆ ਜੋ ਤੂੰ ਮੈਨੂੰ ਦੋ ਤ੍ਰੈ ਖਰਾਸ ਬਣਵਾ ਦੇਵੇਂ ਤਾਂ ਮੈਂ ਇਕ ਘੜੀ ਵਿਚ ਇੰਨਾ ਆਟਾ ਪੀਹ ਦਿਆਂ ਜਿੰਨਾਂ ਵਰੁਣ ਦੋ ਘੜੀਆਂ ਵਿੱਚ ਪੀਹੇ॥ ਮੈਂ ਭੀ ਭਰਾ ਵਾਂਗ ਨਾ ਰੋਟੀ ਤੇ ਨਾ ਮਜੂਰੀ ਲੈਨਾਂ ਹਾਂ,ਪਰ ਮੈਂ ਖੁਲ੍ਹਾ ਰਹਿਨ ਵਾਲਾ ਹਾਂ ਮੈਂ ਕੈਦ ਹੋਕੇ ਨਹੀਂ ਰਹਿਨ ਵਾਲਾ। ਜਦ ਮੇਰਾ ਜੀ ਕਰਦਾ ਹੈ ਓਦੋਂ ਕੰਮ ਕਰਨਾ ਹਾਂ ਤੇ ਮੈਂ ਆਪਣੀ ਮਰਜੀ ਵਰਤਣਾਂ ਹਾਂ। ਨਿਹਾਲੂ ਨੇ ਮਨ ਵਿਚ ਵਿਚਾਰ ਕੀਤਾ ਜੋ ਇਹ ਤਾਂ ਡਾਹਡਾ ਮਨੁੱਖ ਹੈ ਪਰ ਵਧਕੇ ਜੋਰ ਵਾਲਾ ਹੈ ਤੇ ਜੀਕੁਰ ਹੋ ਸਕੇ ਮੈਂ ਇਸ ਦੀ ਮਰਜੀ ਪਾ ਲਵਾਂ॥

ਸਾਰੀਆਂ ਗੱਲਾਂ ਪਾਕੇ ਭੀ ਮਨੁਤ ਆਪਨੇ ਭਰਾ ਜੇਹਾ ਲਾਭਕਾਰੀ ਪਰਤੀਤ ਨ ਹੋਇਆ, ਉਹ ਭਾਰ ਲੈ ਜਾਓਨ ਵਿੱਚ ਬਾਹਲਾ ਫੁਰਤਾ ਸਾ ਪਰ ਓਹ ਸਦਾ ਆਪਨੀ ਖੁਸ਼ੀ ਨਾਲ ਜਿਧਰ ਚਾਹੁੰਦਾ ਲੈ ਜਾਂਦਾ ਸਾ, ਜੋ ਉਸ ਦੇ ਹਵਾਲੇ ਮਾਲ ਕਰਨ ਥੀਂ ਪਹਿਲੇ ਮਲੂਮ ਕਰਨਾਂ ਪੈਂਦਾ