ਸਮੱਗਰੀ 'ਤੇ ਜਾਓ

ਪੰਨਾ:ਪੰਜਾਬੀ ਮਿਡਲ ਕੋਰਸ ਦੂਜਾ ਹਿੱਸਾ.pdf/8

ਵਿਕੀਸਰੋਤ ਤੋਂ
ਇਹ ਪੰਨਾ ਪ੍ਰਮਾਣਿਤ ਕੀਤਾ ਗਿਆ ਹੈ

(੫)

ਮੁੰਡੇ ਨੇ ਉੱਤਰ ਦਿੱਤਾ ਹਾਂ ਮੈਂ ਜਾਣਦਾ ਹਾਂ ਅਤੇ ਸੱਚ ਮੁੱਚ ਮੇਰਾ ਗਰੀਬ ਪਿਓ ਬੜਾ ਪਰਸਿੰਨ ਹੋਵੇ ਜੇ ਮੈਂ ਐਨਾ ਧਨ ਘਰ ਲੈ ਜਾਵਾਂ। ਐਨਾਂ ਕਹਿ ਉਹ ਥੋੜਾ ਚਿਰ ਸੋਚਾਂ ਵਿਚ ਪੈਗਿਆ,ਪਰ ਪਿੱਛੋਂ ਕਾਹਲੀ ਨਾਲ ਕੂਕਿਆ, ਨਹੀਂ! ਨਹੀਂ! ਮੇਰੇ ਕੋਲੋਂ ਚਲੇ ਜਾਵੋ, ਮੈਨੂੰ ਬੇਮੁਖ ਨਾ ਕਰੋ, ਮੈਂ ਮਿਕਾਈਲ ਨੂੰ ਬਚਨ ਦਿੱਤਾ ਹੋਇਆ ਹੈ ਕਿਸੇ ਨੂੰ ਆਲ੍ਹਨਾ ਨਹੀਂ ਦਿਖਾਵਾਂਗਾ ਅਤੇ ਬਚਨ ਮੈਂ ਪੂਰਾ ਕਰਾਂਗਾ॥

ਉਸਤਾਦ ਬੋਲਿਆ, ਹੱਛਾ ਨਾ ਸਹੀ, ਬਸ ਤੂੰ ਬੜਾ ਚੰਗਾ ਸਿਦਕੀ ਮੁੰਡਾ ਹੈਂ। ਤੂੰ ਆਪਨਾ ਬਚਨ ਚੰਗੀ ਤਰ੍ਹਾਂ ਪਾਲਿਆ ਹੈ। ਹੁਣ ਜਾਹ ਅਤੇ ਅਪਣੇ ਮਿੱਤ੍ਰ ਨੂੰ ਕਹੁ ਜੋ ਉਹ ਤੈਨੂੰ ਆਲ੍ਹਨਾ ਵਿਖਾਲਣ ਦੇਵੇ, ਜੇ ਤੇਰੀ ਮਰਜੀ ਹੋਵੇ ਤਾਂ ਤੂੰ ਇਨਾਮ ਵਿੱਚੋਂ ਉਹਨੂੰ ਬੀ ਹਿੱਸਾ ਦੇ ਸਕਦਾ ਹੈਂ॥

ਮੁੰਡੇ ਨੇ ਕਿਹਾ ਹਾਂ ਇਹ ਮੈਂ ਕਰਾਂਗਾ, ਅੱਜ ਲੌਢੇ ਵੇਲੇ ਉੱਤਰ ਲਿਆਵਾਂਗਾ। ਇਸ ਤੇ ਉਪਰੰਤ ਉਸਤਾਦ ਅਤੇ ਕੌਰ ਸ਼ਿਕਾਰ ਮਹਿਲ ਨੂੰ ਜਿੱਥੇ ਉਹ ਟਿਕੇ ਹੋਏ ਸਨ ਮੁੜ ਗਏ। ਉਸ ਮੁੰਡੇ ਦੀ ਬਾਬਤ ਉਨ੍ਹਾਂ ਹੋਰ ਹਾਲ ਮਲੂਮ ਕੀਤਾ ਤਾਂ ਉਨ੍ਹਾਂ ਨੂੰ ਪਤਾ ਲੱਗਾ