ਪੰਨਾ:ਪੰਜਾਬੀ ਮਿਡਲ ਕੋਰਸ ਦੂਜਾ ਹਿੱਸਾ.pdf/9

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

( ੬ )

ਕਿ ਓਹਦਾ ਨਾਉਂ ਜਾਰਜ ਹੈ ਅਤੇ ਉਹ ਇੱਕ ਗਰੀਬ ਸੱਚੇ 'ਅਤੇ ਭਲੇਮਾਨਸ ਰੰਬੇ ਬਨਾਉਣ ਵਾਲੇ ਦਾ ਪੁੱਤ੍ਰ ਹੈ॥

ਲੌਢੇ ਵੇਲੇ ਕੌਰ ਫੇਰ ਬਨ ਨੂੰ ਗਿਆ, ਗੱਦੀ ਮੁੰਡਾ ਓੁਹਨੂੰ ਮਿਲਣ ਲਈ ਖੁਸ਼ੀ ਨਾਲ ਓੁੱਛਲ ਕੇ ਆਇਆ। ਉਸਨੇ ਆਖਿਆ ਮਿਕਾਈਲ ਮੰਨ ਗਿਆ ਹੈ, ਹੁਣ ਮੈਂ ਤੁਹਾਨੂੰ ਆਲ੍ਹਨਾ ਵਿਖਾਲ ਸੱਕਦਾ ਹਾਂ। ਜੇ ਮੇਰੇ ਨਾਲ ਆਓ॥

ਉਹ ਅੱਗੇ ਅੱਗੇ ਨੱਠਕੇ ਜੰਗਲ ਵੱਲ ਗਿਆ, ਪਿੱਛੇ ਪਿੱਛੇ ਕੌਰ ਅਤੇ ਉਸਤਾਦ ਗਏ। ਓਸਨੇ ਕੌਰ ਨੂੰ ਕਿਹਾ ਤੁਸੀ ਓਹ ਨਿੱਕਾ ਜੇਹਾ ਕੇਸਰੀ ਰੰਗ ਦਾ ਪੰਛੀ ਉਸ ਰੁੱਖ ਉਤੇ ਗਾਉਂਦਾ ਵੇਖਦੇ ਹੋ ਆਲ੍ਹਨਾ ਓਸੇ ਦਾ ਜੇ, ਸੋ ਸਾਨੂੰ ਹੌਲੀ ਹੌਲੀ ਜਾਣਾ ਚਾਹੀਦਾ ਹੈ॥

ੳਹ ਝਬਦੇ ਹੀ ਇੱਕ ਕੰਡਿਆਂ ਵਾਲੀ ਝਾੜੀ ਕੋਲ ਪੁੱਜੇ ਜੋ ਸਗੰਧ ਭਰੀ ਕਲੀਆਂ ਨਾਲ ਢੱਕੀ ਹੋਈ ਸੀ ਅਤੇ ਜਾਰਜ ਨੇ ਝਾੜੀ ਵੱਲ ਸੈਨਤ ਕਰਕੇ ਕੌਰ ਦੇ ਕੰਨ ਵਿਚ ਆਖਿਆ ਕੌਰ ਸਾਹਿਬ ਦੇਖੋ, ਓਥੇ ਆਂਡਿਆਂ ਉੱਤੇ ਬੈਠੀ ਹੈ, ਪਰ ਜਿਉਂ ਓਸਨੇ ਇਹ