ਪੰਨਾ:ਪੰਜਾਬੀ ਮਿਡਲ ਕੋਰਸ ਦੂਜਾ ਹਿੱਸਾ.pdf/85

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

( ੮੨ )

ਰੂਸ ਦੇ ਮੁਲਖ ਥੀਂ ਇਕ ਸਮੇਂ ਇਕ ਜਹਾਜ ਤੁਰਿਆ ਤੇ ਜਾਂ ਓਹ ਉੱਤਰ ਦੇ ਸਮੁੰਦ੍ਰ ਵਿੱਚ ਇਕ ਅਜੇਹੇ ਥਾਂ ਅੱਪੜਿਆ, ਜਿੱਥੇ ਪਾਣੀ ਉੱਤੇ ਬਰਫ ਦੇ ਟਿੱਲੇ ਤੇ ਢੇਰਾਂ ਦੇ ਢੇਰ ਤਰ ਰਹੇ ਸੇ ਤਾਂ ਜਹਾਜ ਨੂੰ ਉਨ੍ਹਾਂ ਨੇ ਘੇਰ ਲਿਆ ਸਾ। ਜਹਾਜ ਦੇ ਜਾਤ੍ਰੀਆਂ ਤੇ ਮਲਾਹਾਂ ਨੇ ਰਲਕੇ ਕੌਂਸਲ ਕੀਤੀ ਤਾਂ ਸ਼ਹਜ਼ਾਦਾ ਹਿਨਾਫ਼ ਨੇ ਆਖਿਆ ਜੋ ਮੈਨੂੰ ਯਾਦ ਹੈ ਜੋ ਮੈਂ ਇਕ ਵਾਰੀ ਸੁਣਿਆ ਸਾ ਕਿ ਮਿਸ਼ਨ ਦੇ ਕੁਝ ਮਨੁੱਖਾਂ ਨੇ ਇਸ ਟਾਪੂ ਉੱਤੇ ਸਿਆਲਾ ਕੱਟਨ ਲਈ ਮਤਾ ਪਕਾਇਆ ਸਾ ਤੇ ਇਕ ਕੁੱਲਾ ਬਨਾਉਨ ਲਈ ਸ਼ਤੀਰੀਆਂ ਲੈ ਗਏ ਸਨ ਅਤੇ ਸਮੁੰਦਰ ਦੇ ਕੰਢਿਓਂ ਪਰੇਡੇ ਕਰਕੇ ਇਕ ਝੁੱਗਾ ਬਨਇਆ ਵੀ ਸਾ। ਇਸ ਗੱਲ ਦੇ ਸੁਣਦਿਆਂ ਸਾਰ ਹੀ ਸਭਨਾਂ ਦੀ ਸਲਾਹ ਹੋ ਪਈ ਜੋ ਉੱਸੇ ਥਾਉਂ ਸਿਆਲ ਕੱਟੀਏ ਜੇ ਓਹ ਕੁੱਲਾ ਕੈਮ ਹੈ, ਕਿਉਂ ਜੋ ਸਭ ਸਮਝਦੇ ਸਨ ਉਨ੍ਹਾਂ ਦੇ ਸਿਰ ਤੇ ਵੱਡਾ ਭਉਜਲ ਹੈ ਤੇ ਜਹਾਜ ਪੁਰ ਟਿਕੇ ਰਹੇ ਤਾਂ ਜਰੂਰ ਕਾਲਵਸ ਹੋ ਜਾਵਾਂਗੇ। ਇਸ ਪਿੱਛੇ ਉਨ੍ਹਾਂ ਨੇ ਆਪਣੇ ਵਿੱਚੋਂ ਚੌਂਹ ਜਨਿਆਂ ਨੂੰ ਭੇਜ ਦਿੱਤਾ ਜੋ ਓਹ ਕੁੱਲਾ ਢੂੰਢਨ,ਜਾਂ ਕੋਈ ਹੋਰ ਮੱਦਤ