ਪੰਨਾ:ਪੰਜਾਬੀ ਮਿਡਲ ਕੋਰਸ ਦੂਜਾ ਹਿੱਸਾ.pdf/98

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੯੫ )

ਆਵੇ। ਟੁੱਟਿਆਂ ਜਹਾਜਾਂ ਦੀਆਂ ਚੀਜਾਂ ਤੇ ਲੱਕੜ ਕਾਠ ਜੇਹੜਾ ਓਹ ਕੱਠਾ ਕਰਦੇ ਰਹੇ ਸੇ, ਉਸ ਵਿੱਚ ਸਣ ਭੀ ਸੀ ਤੇ ਇਸ ਦੀਆਂ ਵੱਟੀਆਂ ਬਨਾ ਬਨਾ ਬਾਲਦੇ ਰਹੇ ਪਰ ਜਾਂ ਓਹ ਭੀ ਮੁੱਕ ਚੁਕੀਆਂ ਤਾਂ ਉਹ ਆਪਣੇ ਕੱਪੜੇ ਲੀੜੇ ਇਸ ਮਤਲਬ ਲਈ ਵਰਤਣ ਲੱਗੇ ਤੇ ਇਸ ਪ੍ਰਕਾਰ ਆਪਨਾ ਦੀਵਾ ਦਿਨ ਰਾਤ ਬਲਦਾ ਰਖਦੇ ਰਹੇ, ਜਦ ਤੀਕੁਰ ਓਹ ਮੁੜ ਓਸ ਟਾਪੂਓਂ ਆਪਨੇ ਦੇਸ ਵੱਲ ਨਾ ਆਏ॥

ਜਾਂ ਉਨ੍ਹਾਂ ਨੇ ਆਪਨੇ ਜਰੂਰੀ ਕੱਪੜੇ ਟੱਲੇ ਵੀ ਵੱਟੀਆਂ ਬਣਾਉਨ ਲਈ ਵਰਤ ਲਏ ਤਾਂ ਓਹ ਠੰਢ ਪਾਲੇ ਕਰਕੇ ਬਾਹਲੇ ਲਾਚਾਰ ਹੋ ਗਏ। ਉਨਾਂ ਨੂੰ ਜੁੱਤੀਆਂ ਤੇ ਹੋਰ ਪਹਿਨਣ ਦੀਆਂ ਚੀਜਾਂ ਦੀ ਲੋੜ ਰਹਿਨ ਲਗੀ ਤੇ ਉੱਪਰੋਂ ਜਦ ਸਿਆਲ ਮਾਂਹ ਆ ਗਿਆ ਤੇ ਇਨ੍ਹਾਂ ਨੇ, ਜਿਹਾ ਕੁ ਸਦਾ ਲੋੜ ਦੇ ਕਾਰਨ ਕਰਦੇ ਸਨ, ਇਕ ਚਤਰਾਈ ਦੀ ਗੱਲ ਕੀਤੀ। ਉਨ੍ਹਾਂ ਪਾਸ ਪਾਹੜਿਆਂ ਦੀਆਂ ਖੱਲਾਂ ਬਹੁਤ ਸਨ ਜਿਨ੍ਹਾਂ ਨੂੰ ਓਹ ਹੇਠ ਵਿਛਾਉਂਦੇ ਸੇ ਤੇ ਹੁਣ ਓਨ੍ਹਾਂ ਸੋਚਿਆ ਜੋ ਇਨ੍ਹਾਂ ਦੇ ਪਹਿਰਨ ਵਾਲੇ ਕੱਪੜੇ ਬਣਾ ਲਈਏ ਪਰ ਉਨ੍ਹਾਂ ਨੂੰ ਖੱਲਾਂ ਸਵਾਰਨ ਦਾ ਵੱਲ ਨਹੀਂ ਸੀ ਆਉਂਦਾ। ਇਹ ਬਾਤ ਵਿਚਾਰਦਿਆਂ ੨