ਪੰਨਾ:ਪੰਜਾਬੀ ਮਿਡਲ ਕੋਰਸ ਦੂਜਾ ਹਿੱਸਾ.pdf/97

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

( ੯੪ )

ਭਾਰੀ ਬਿਪਤਾ ਹੈ। ਪਰ ਜਦ ਦੀਵਾ ਬਲ ਪਇਆ ਤਾਂ ਓਨਾਂ ਜਾਪਿਆ ਜੋ ਚਰਬੀ ਪੰਘਰ ਕੇ ਉਸ ਵਿਚੋਂ ਵਗ ਤੁਰਦੀ ਹੈ, ਓਹ ਵਿਚਾਰ ਕਰਨ ਲੱਗੇ ਜੋ ਇਸ ਦਾ ਕੀ ਉਪਾ ਕਰੀਏ, ਚਰਬੀ ਤਰੇੜਾਂ ਵਿੱਚੋਂ ਤਾਂ ਵਗਦੀ ਸੀ ਕਿ ਨਹੀਂ ਪਰ ਮਿੱਟੀ ਇਜਿਹੀ ਸੀ ਜੋ ਉਸ ਵਿੱਚੋਂ ਪੰਘਰੀ ਹੋਈ ਚਰਬੀ ਦਿਸ ਪੈਂਦੀ ਸੀ। ਓਨਾਂ ਇਕ ਹੋਰ ਦੀਵਾਂ ਬਨਾਇਆ ਤੇ ਉਸਨੂੰ ਸੁਕਾ ਕੇ ਅੱਗ ਵਿਚ ਲਾਲ ਕਰ ਲਇਆ, ਮਗਰੋਂ ਪਤੀਲੇ ਵਿਚ ਆਟੇ ਦੀ ਮਾਇਆ ਪਕਾ ਕੇ ਓਸ ਵਿਚ ਤਪੇ ਹੋਏ ਦੀਵੇ ਨੂੰ ਡੋਬ ਦਿੱਤਾ। ਇਸ ਤਰਾਂਹ ਬਨਾਕੇ ਜਦ ਉਨ੍ਹਾਂ ਦੀਵੇ ਵਿਚ ਚਰਬੀ ਤਾਈ ਤਾਂ ਓਹ ਨਾਂ ਵੱਗੀ, ਉਸ ਨਾਲ ਓਹ ਸਾਰੇ ਵੱਡੇ ਪਰਸੰਨ ਹੋਏ ਪਰ ਉਨਾਂ ਮਾਇਆ ਵਿਚ ਲੀਰਾਂ ਭਿਉਂਕੇ ਦੀਵੇ ਦੀ ਚਵੀਂ ਪਾਸੀਂ ਲਾ ਦਿੱਤੀਆਂ ਜਿਸ ਕਰਕੇ ਹੋਰ ਭੀ ਪਕਿਆਈ ਹੋ ਗਈ। ਜਦ ਉਨਾਂ ਦਾ ਇਹ ਉੱਦਮ ਸਫਲ ਹੋ ਗਿਆ ਤਾਂ ਉਨਾਂ ਨੇ ਇਕ ਹੋਰ ਦੀਵਾ ਘੜਿਆ ਜੋ ਭਾਵੇਂ ਪਹਿਲਾ ਦੀਵਾ ਕਿਸੇ ਕਾਰਨ ਟੁੱਟ ਜਾਏ ਤਾਂ ਹਨੇਰੇ ਨਾਲ ਹਰਾਨ ਨਾ ਹੋਈਏ। ਇਹ ਕੁਝ ਕਰਕੇ ਉਨਾਂ ਨੇ ਰਹਿੰਦਾ ਆਟਾ ਰਖ ਛਡਿਆ ਜੋ ਫੇਰ ਏਹੋ ਜੇਹੇ ਕਿਸੇ ਹੋਰ ਕੰਮ