ਪੰਨਾ:ਪੰਜਾਬੀ ਮਿਡਲ ਕੋਰਸ ਪਹਿਲਾ ਭਾਗ.pdf/102

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੯੬)

ਆਖੋ ਤਾਂ ਮੈਂ ਉਸਨੂੰ ਆਪ ਦਾ ਨੌਕਰ ਬਣਾ ਦਿੰਦਾ ਹਾਂ। ਤਾਂ ਬੜਾ ਪ੍ਰਸੰਨ ਹੋਕੇ ਪਿੰਗਲਕ ਬੋਲਿਆ, ਕਿਆਤੂੰਇਰ ਬਾਤ ਕਰ ਸਕਦਾ ਹੈ? ਦਮਨਕ ਬੋਲਿਆ, ਬੁੱਧ ਨਾਲ ਕੇਹੜਾ ਕੰਮ ਔਖਾ ਹੈ?ਇਸ ਪੁਰ ਕਿਹਾ ਭੀ ਹੈ, ਯਥਾ:-

॥ਦੋਹਰਾ॥

ਸ਼ਸਤ੍ਰ ਨਾਗ ਹਯ ਮਨੁਜ ਸੇਂ ਜੋ ਕਾਰਜ ਨਹਿੰ ਹੋਈ। ਤਾਂ ਕੋ ਬੁਧਿ ਜਨ ਬੁੱਧ ਕਰ ਸਾਧ ਲੇਤ ਸਭ ਕੋਇ।

ਇਹ ਬਾਤ ਸੁਣ ਪਿੰਗਲਕ ਬੋਲਿਆ, ਜੇ ਕਰ ਇਹ ਬਾਤ ਠੀਕ ਹੋਵੇ ਤਾਂ ਮੈਂ ਤੈਨੂੰ ਵਜ਼ੀਰੀ ਦਿੱਤੀ, ਅਤੇ ਅੱਜ ਤੋਂ ਲੈਕੇ ਕਿਸੇ ਤੇ ਕੋ੍ਧ ਅਥਵਾ ਕ੍ਰਿਪਾ ਕਰਨੀ ਸਭ ਤੇਰੇ ਅਧੀਨ ਰਹੀ ਇਹ ਮੇਰਾਨਿਸਚਾ ਹੈ। ਤਦ ਦਮਨਕ ਛੇਤੀ ਨਾਲ ਸੰਜੀਵਕ ਦੇ ਪਾਸ ਜਾ ਉਸ ਨੂੰ ਝਿੜਕ ਕੇ ਬੋਲਿਆ,ਹੇ ਦੁਸ਼ਟ ਬੈਲ,ਇਧਰ ਆ,ਇੱਧਰ ਆ ਸ਼ਾਮੀ ਪਿੰਗਲਕ ਤੈਨੂੰ ਬੁਲਾਂਦਾ ਹੈ ਅਤੇ ਤੂੰ ਬੇਖੌਫ ਹੋਕੇ ਬਾਰ ਬਾਰ ਕਾਸਨੂੰ ਬੜ੍ਹਕਾਂ ਮਾਰਦਾ ਹੈਂ? ਇਸ ਬਾਤ ਨੂੰ ਸੁਣ ਸੰਜੀਵਕ ਬੋਲਿਆ,ਹੇ ਭਾਈ! ਪਿੰਗਲਕ ਕੌਨ ਹੈ,ਦਮ ਨਕ ਬੋਲਿਆ,ਕਿਆ ਤੂੰ ਸ਼ਾਮੀ ਪਿੰਗਲਕ ਨੂੰ ਬੀ ਨਹੀਂ ਜਾਣਦਾ,ਇਸ ਲਈ ਥੋੜਾ ਚਿਰ।ਹਰ, ਤੈਨੂੰ ਇਸ