ਪੰਨਾ:ਪੰਜਾਬੀ ਮਿਡਲ ਕੋਰਸ ਪਹਿਲਾ ਭਾਗ.pdf/103

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੧੦੦)

ਬਾਤ ਦਾ ਫਲ ਮਿਲੇਗਾ ਤਾਂ ਜਾਣੇਗਾ। ਦੇਖ ਤਾਂ ਸਹੀ, ਸਾਰੀ ਮਿ੍ਰਵਲੀ ਨਾਲ ਘੇਰਿਆ ਹੋਇਆ, ਬੋਰੜਦੇ ਦੇਣ ਸ਼੍ਰਾਮੀ ਪਿੰਗਲਨਾਮੀ ਸ਼ੇਰ ਬੈਠਾ ਹੋਇਆ ਹੈ। ਇਸ ਬਾਤ ਨੂੰ ਸੁਣ ਆਪਣੇ ਆਪਨੂੰ ਮੋਇਆ ਹੋਇਆ ਸਮਝ ਕੇ ਸੰਜੀਵਕ ਬੜੀ। ਚੰਤਾ ਨੂੰ ਪ੍ਰਾਪਤ ਹੋ ਬੋਲਿਆ, ਹੇ ਭਾਈ ਤੂੰ ਤਾਂ ਸ਼੍ਰੇਸ਼ਟ ਜਨ ਅਤੇ ਬੋਲਣ ਵਿਖੇ ਚਤੁਰਜਨ ਦਿਸ ਦਾ ਹੈਂ, ਸੋਜੇ ਕਰ ਤੂੰ ਮੈਨੂੰ ਉੱਥੇ ਲੈ ਚਲਦਾ ਹੈਂ ਤੇ ਸ੍ਵਾਮੀ ਕੋਲੋਂ ਅਭੈ ਦਾਨ ਕਰਾਵੀਂ। ਦਮਨਕ ਬੋਲਿਆ, ਤੂੰ ਸੱਚ ਕਹਿੰਦਾ ਹੈ ਪਰ ਰਾਜਨੀਤਿ ਐਉਂ ਆਖਦੀ ਹੈ-

।।ਦੋਹਰਾ॥

ਗਿਰ, ਸਮੁੰਦ੍ਰ ਅਰ ਭੂਮਿ ਕਾ ਅੰਤ ਚਹੋ ਲਖ ਲੇਹੁ। ਪਰ ਭੂਪਨ ਕੇ ਚਿੱਤ ਕਾ ਅੰਤ ਲਖਾ ਨਹਿ ਕੇਹੁ॥
ਇਸ ਲਈ ਹੇ ਸੰਜੀਵਕ! ਤੂੰ ਉਤਨਾ ਚਿਰ ਇੱਥੇ ਹੀ ਠਹਿਰ ਜਿਤਨਾਂ ਚਿਰ ਮੈਂ ਓਥੇ ਜਾਕੇ ਸਮੇਂ (ਮੌਕਾ) ਦੇਖ ਆਵਾਂ, ਫੇਰ ਤੈਨੂੰ ਲੈ ਚੱਲਾਂਗਾ॥
ਦਮਨਕਨੇ ਸੰਜੀਵਕ ਨੂੰ ਉੱਥੇ ਹੀ ਠਹਿਰਾ,ਆਪ ਪਿੰਗਲਕ ਦੇ ਪਾਸ ਜਾ, ਇਹ, ਆਖਿਆ, ਹੇ ਸ੍ਵਾਮੀ! ਉੱਚ ਸਾਧਾਰਣ (ਆਮ)ਜੀਵ ਨਹੀਂ, ਉਹ ਤਾਂ ਭਗਵਾਨ