ਪੰਨਾ:ਪੰਜਾਬੀ ਮਿਡਲ ਕੋਰਸ ਪਹਿਲਾ ਭਾਗ.pdf/105

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੧੦੨)

ਤੂੰ ਆਪਣੇ ਸ੍ਵਾਮੀ ਕੋਲੋਂ ਅਭਯ ਦੱਖਣਾ ਦਿਵਾ ਦੇਵੀਂ। ਅੱਗੇ ਆਪ ਮਾਲਕ ਹੋ, ਜੋ ਕਹੋ ਸੋ ਕਰਾਂ।।
ਇਸ ਬਾਤ ਨੂੰ ਸੁਣਕੇ ਪਿੰਗਲਕ ਬੋਲਿਆ, ਹੇ ਦਮਨਕ ਤੂੰ ਧੰਨ ਹੈਂ ਅਤੇ ਵਜ਼ੀਰਾਂ ਵਿੱਚੋਂ ਪੰਡਿਤ ਹੈਂ, ਕਿਉਂ ਜੋ ਤੂੰ ਤਾਂ ਉਸਨੂੰ ਮੇਰੇ ਦਿਲ ਦੀ ਗੱਲ ਆਖ ਦਿੱਤੀ ਹੈ ਅਤੇ ਮੈਂ ਤਾਂ ਉਸਨੂੰ ਅਭਯ ਦਾਨ ਦਿੱਤਾ, ਪਰ ਤੂੰ ਉਸ ਕੋਲੋਂ ਮੇਰੇ ਲਈ ਭੀ ਅਭੈ ਦਾਨ ਮੰਗਕੇ ਮੇਰੇ ਪਾਸ ਲੈ ਆ ।ਵਾਹ ਵਾਹ! ਕਿਆ ਹੱਛਾ ਕਿਹਾ ਹੈ-

॥ਦੋਹਰਾ॥

ਦੋਸ ਕੁਟਿਲਤਾ ਰਹਿਤ ਜੋ ਹੈਂ ਪੁਰਖ ਬਲਵਾਨ। ਐਸੇ ਮੈਂਤ੍ਰੀ ਰਾਜ ਦ੍ਰਿੜ੍ਹ ਕਰੇ ਹੈਂ ਥੰਮ ਸਮਾਨ॥ ਤੌੜ ਜੋੜ ਮੇਂ ਸਚਿਵਧੀ ਵੈਦ ਬੁਧ ਸੰਨਪਾਤ | ਵਿਦਿਤਰੋਤ ਹੈ, ਸ਼ਾਸਥ ਮੇਂ ਸਬ ਪੰਡਿਤ ਕਹਲਾਤ॥
ਇਹ ਬਾਤ ਸੁਣਦਮਨਕ ਪ੍ਰਣਾਮ ਕਰਕੇ ਸੰਜੀਵਕ ਵੱਲ ਤੁਰ ਪਿਆ ਅਤੇ ਪ੍ਰਸੰਨ ਹੋਕੇ ਸੋਚਣ ਲੱਗਾ, ਵਾਹ ਵਾਹ! ਸਾਡਾ ਸ੍ਵਾਮੀ ਸਾਡੇ ਉੱਤੇ ਪ੍ਰਸੰਨ ਹੈ ਅਤੇ ਸਾਡੇ ਬਰਨਦੇ ਕਾਬੂ ਹੋ ਗਿਆ ਹੈ। ਇਸ ਲਈ ਮੇਰੇ ਜਿਹਾ ਹੋਰ ਕੌਨ ਹੈ? ਮੈਂ ਧੰਨ ਹਾਂ, ਮਹਾਤਮਾਂ? ਠੀਕ ਕਿਹਾ ਹੈ-