ਪੰਨਾ:ਪੰਜਾਬੀ ਮਿਡਲ ਕੋਰਸ ਪਹਿਲਾ ਭਾਗ.pdf/106

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੧੦੩)

॥ਦੋਹਰਾ॥

ਅੰਮ੍ਰਿਤ ਅਗਨੀ ਸਿਸਰ ਮੇਂ ਅੰਮ੍ਰਿਤ ਪ੍ਰੇਮਾਂ ਮੇਲ|
ਰਾਜ ਮਾਨ ਅੰਮ੍ਰਿਤ ਅਹੋ ਭੋਜਨ ਦੂਧ ਅਪੇਲ।।
ਇਹ ਸੋਚ ਸੰਜੀਵਕ ਦੇ ਪਾਸ ਜਾ ਬੇਨਤੀ ਕਰਕੇ ਬੋਲਿਆ, ਹੇ ਮਿੱਤਰ! ਮੈਂ ਤੇਰੇ ਲਈ ਸ਼ਵਾਮੀ ਤੋਂ ਅਭੈਦਾਨ ਮੰਗਿਆ ਹੈ, ਸੋ ਹੁਣ ਤੂੰ ਬੇਖੌਫ ਹੋਕੇ ਚਲ, ਪਰੰਤੂ ਤੂੰ ਰਾਜੇ ਦੀ ਕ੍ਰਿਪਾਨੂੰ ਪਾਕੇ ਮੇਰੇ ਨਾਲ ਚੰਗਾ ਵਰਤਾਰਾ ਕਰੀਂ, ਅਤੇ ਹੰਕਾਰ ਵਿਖੇ ਆਕੇ ਸੂਤੰਤਰ ਨਾ ਬਣੀਂ ਅਰ ਮੈਂ ਭੀ ਤੇਰੀ ਸਲਾਹ ਨਾਲ ਵਜੀਰੀ ਨੂੰ ਪਾਕੇ ਰਾਜਦੇ ਕਾਰਜ ਨੂੰ ਚੰਗੀ ਤਰਾਂ ਚਲਾਵਾਂਗਾ। ਇਸ ਪ੍ਰਕਾਰ ਅਸੀਂ ਦੋਵੇਂ ਰਾਜ ਲੱਛਮੀ ਨੂੰ ਭੋਗਾਂਗੇ। ਇਸ ਪੁਰ ਕਿਹਾ ਬੀ ਹੈ-

॥ਦੋਹਰਾ।।

ਆਖੇਟਕ ਕੇ ਧਰਮ ਸੇ ਰਾਜ ਲੱਛ ਹਿਰੇ ਪਾਸ॥ ਯਥਾ ਪ੍ਰੇਰਤ ਏਕ ਮ੍ਰਿਗ ਦੂਜਾ ਹਨ ਹੈ ਤਾਸ॥ ਇਹ ਬਾਤ ਸੁਣਕੇ ਸੰਜੀਵਕ ਬੋਲਿਆ,ਹੇਭਾਈ! ਇਹ ਬਾਤ ਇਸੇ ਤਰ੍ਹਾਂ ਹੈ, ਸੋ ਜੋ ਤੂੰ ਆਖਿਆ ਮੈਂ ਉਸੇ ਤਰਾਂ ਕਰਾਂਗਾ। ਇਸੇ ਪ੍ਰਕਾਰ ਆਪਸ ਵਿਖੇ ਨਿਯਮ ਕਰ ਦਮਨਕ ਉਸਨੂੰ ਲੈਕੇ ਪਿੰਗਲਕ ਦੇ ਪਾਸ ਗਿਆ! ਅਤੇ ਬੋਲਿਆ ਹੇ ਪ੍ਰਭੂ! ਇਸ ਸੰਜੀਵਕ ਨੂੰ ਮੈਂ ਆਪਦੇ