ਪੰਨਾ:ਪੰਜਾਬੀ ਮਿਡਲ ਕੋਰਸ ਪਹਿਲਾ ਭਾਗ.pdf/107

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੧੦੪)

ਪਾਸ ਲੈ ਆਇਅਹਾਂ,ਹੁਣ ਆਪ ਮਾਲਕ ਹੋ। ਸੰਜੀਵ ਆਦਰ ਨਾਲ ਪ੍ਰਣਾਮ ਕਰਕੇ ਦੀਨ ਹੋਕੇ ਅੱਗੇ ਬੈਨ ਗਿਆ। ਪਿੰਗਲਕ ਨੇ ਭੀ ਬੈਲ ਦੇ ਉੱਪਰ ਬੜਾ ਮੋਟਾ ਫੈਲਿਆ ਹੋਇਆ ਨਖ ਰੂਪੀ ਵੱਜ੍ਰ ਨਾਲ ਅਲੰਕ੍ਰਿਤ ਸੱਜਾ ਪੰਜਾ ਰੱਖਕੇ ਆਦਰ ਨਾਲ ਆਖਿਆ, ਤੂੰ ਰਾਜੀ ਹੈ, ਪਰ ਅਜੇਹੇ ਨਿਰਜੀਵ ਬਨਵਿਖੇ ਕਿਸਪ੍ਰਕਾਰ ਆਇਆ ਹੈਂ? ,
ਇਸ ਬਚਨ ਨੂੰ ਸੁਣਕੇ ਉਸਨੇ ਭੀ ਆਪਣਾ ਸਾਰਾ ਹਾਲ ਸੁਣਾ ਦਿੱਤਾ ਜਿਸ ਪ੍ਰਕਾਰ ਵਰਧਮਾਨ ਸੇਠ ਨਾਲ ਵਿਛੋੜਾ ਹੋਇਆ ਸੀ। ਇਸ ਪ੍ਰਸੰਗ ਨੂੰ ਸੁਨ ਕੇ ਪਿੰਗਲਕਨੇ ਬੜੇ ਸਤਕਾਰ ਨਾਲ ਇਹ ਆਖਿਆ "ਕੋਈਡਰ, ਨਹੀ ਮੇਰੀ ਭੁਜਾ ਰੂਪੀ ਪਿੰਜਰੇਨਾਲ ਰੱਖਿਆ ਹੋਇਆ ਹੈ ਅਤੇ ਹਰ ਦਿਨ ਮੇਰੇ ਪਾਸ ਰਹੁ ਕਿਉਂ ਜੋ ਇਹ ਬਨ ਬੜੇਡਰਾਉਣੇ ਤੇ ਭਯਾਨਕ ਜੀਵਾਂ ਨਾਲ ਭਰਿਆ ਹੋਇਆ ਹੈ,ਇਸ ਲਈ ਇਸ ਵਿਖੇ ਬੜੇ ਭਾਰੀ ਹਿੰਸਾ ਕਰਨ ਵਾਲੇ ਜੀਵ ਭੀ ਜਦ ਨਹੀਂ ਆ ਸਕਦੇ,ਤਦ ਘਾਸ ਖੋਰਿਆਂ ਦਾ ਆਉਣਾ ਕਿਵੇਂ ਹੋ ਸਕਦਾ ਹੈ" ਇਸ ਪ੍ਰਕਾਰ ਉਸਨੂੰ ਆਖ ਸਾਰੇ ਪਰਵਾਰ ਸਮੇਤ ਜਮਨਾਂ ਦੇ ਬੇਟ ਵਿਖੇ ਜਲ ਪਾਨ ਕਰਨ ਲਈ ਆਪਣੀ ਇੱਛਿਆਦੇ ਅਨੁਸਾਰ ਪੰਗਲਕ ਉਸ ਬਨ ਵਿਖੇ ਜਾ ਘੁਸਿਆ ਅਤੇ ਕਰਕਟ ਦਮਨਕ ਤੇ