ਪੰਨਾ:ਪੰਜਾਬੀ ਮਿਡਲ ਕੋਰਸ ਪਹਿਲਾ ਭਾਗ.pdf/108

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੧੦੮)

ਸਾਰੇ ਰਾਜ ਦਾ ਭਾਰ ਰੱਖ ਕੇ ਸੰਜੀਵਕ ਨਾਲ ਸੁੰਦਰ ਗੋਸ਼ਟ ਦਾ ਆਨੰਦ ਅਨੁਭੌ ਕਰਨ ਲੱਗਾ॥
ਇੱਕ ਕਿ੍ਰਤੱਗਯ ਤੁਰਕ ਦੀ ਕਹਾਨੀ॥
ਇਸ ਗੱਲ ਦਾ ਬੜਾ ਸ਼ੋਕ ਹੈ ਜੋ ਕਈ ਕੌਮਾਂ ਦੇ ਲੋਕ ਆਪੋਵਿੱਚ ਡਾਢਾ ਦੁੱਧ ਕਰਦੇ ਹਨ ਤੇ ਜਦ ਵੈਰੀਆਂ ਦੇ ਆਦਮੀ ਫੜ ਲੈਂਦੇ ਹਨ ਤਾਂ ਉਨ੍ਹਾਂ ਨੂੰ ਚੰਗੀ ਤ੍ਹਰਾਂ ਰੱਖਣ ਜਾਂ ਛੱਡ ਦੇਣ ਦੀ ਬੱਦਲ ਸਗੋਂ ਕੈਦ ਕਰ ਰੱਖਦੇ ਹਨ, ਜਾਂ ਗੋਲਿਆਂ ਵਾਕਨ ਵੇਚ ਦੇਂਦੇ ਹਨ। ਇਟਲੀ ਵਾਲਿਆਂ ਅਤੇ ਤੁਰਕਾਂ ਦਾ ਆਪੋ ਵਿੱਚ ਜਿਹਾ ਕੁ ਵੈਰ ਹੈ ਉਹ ਸਾਰੇ ਪ੍ਰਸਿੱਧ ਹੈ।।
ਇੱਕ ਵਾਰੀ ਦੀ ਗੱਲ ਹੈ ਜੋ ਞੈਨਿਸ ਦੇ ਜਹਾਜ਼ ਵਾਲਿਆਂ ਨੇ ਬਹੁਤ ਸਾਰੇ ਤੁਰਕ ਬੰਨ੍ਹਲਏ, ਤੇ ਆਪਣੀ ਮੰਦੀ ਰੀਤ ਦੇ ਅਨੁਸਾਰ ਉਨ੍ਹਾਂ ਖੋਟੇ ਭਾਗਾਂ ਵਾਲਿਆਂ ਨੂੰ ਕਈਆਂ ਲੋਕਾਂ ਦੇ ਹੱਥ ਵੇਚ ਦਿੱਤਾ। ਇੱਕ ਤੁਰਕੀ ਗੁਲਾਮ ਹਾਮਦ ਸ਼ਾਹੂਕਾਰ ਦੇ ਘਰ ਦੇ ਸਾਮਨੇ ਰਹਿੰਦਾ ਸੀ ਤੇ ਉਸ ਸ਼ਾਹੂਕਾਰ ਦਾ ਇਕਲੌਤਾ ਪੁੱਤਰ ਸੀ ਜਿਸ ਦੀ ਬਾਰਾਂ ਵਰਿਆਂ ਦੀ ਉਮਰ ਸੀ। ਜਦੋਂ ਉਹ ਮੁੰਡਾ ਉਧਰੋਂ ਦੀ ਲੰਘਦਾ ਤਾਂ ਜਰੂਰ ਉਸ ਤੁਰਕ ਦੇ ਪਾਸ