ਪੰਨਾ:ਪੰਜਾਬੀ ਮਿਡਲ ਕੋਰਸ ਪਹਿਲਾ ਭਾਗ.pdf/109

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੧੦੬)

ਖਲੋਕੇ ਉਸ ਵੱਲ ਚੰਗੀ ਤਰਾਂ ਤੱਕ ਕੇ ਜਾਂਦਾ। ਹਾਮਦ ਨੇ ਜਾਚਿਆ ਜੋ ਮੁੰਡੇ ਦਾ ਚਿਹਰਾ ਵੱਡਾ ਭਲੇ ਲੋਕਾਂ ਤੇ ਦਯਾਵਾਨਾਂ ਵਾਲਾ ਹੈ, ਉਹ ਭੀ ਸਦਾ ਉਸਨੂੰ ਸਲਾਮ ਕਰਦਾ ਤੇ ਉਸਨੂੰ ਖਕੇ ਆਪਣੀ ਪਰਸੰਨਤਾ ਪ੍ਰਗਟ ਕਰਦਾ ਸੀ। ਓੜਕ ਨੂੰ ਉਸ ਮੁੰਡੇ ਦਾ ਉਸ ਤੁਰਕ ਨਾਲ ਅਜਿਹਾ ਪਿਆਰ ਪੈ ਗਿਆ ਜੋ ਦਿਨ ਵਿੱਚ ਕਈ ਫੇਰ ਉਸਦੇ ਪਾਸ ਆਉਂਦਾ ਤੇ ਉਸਨੂੰ ਜਿੰਨਾਂ ਵੱਸ ਚੱਲਦਾ ਚੀਜਾਂ ਵਸਤਾਂ ਪੁਚਾਉਂਦਾ, ਜੇਹੜੀਆਂ ਉਹ ਸਮਝਦਾ ਜੋ ਓਹਦੇ ਕੰਮ ਆਉਣ ਵਾਲੀ ਮਾਂ ਹੈ।
ਭਾਵੇਂ ਹਾਮਦ ਆਪਣੇ ਛੋਟੇ ਜਿਹੇ ਮਿੱਤ੍ ਦੇ ਨਾਲ ਲਾਡ ਪਿਆਰ ਕਰਕੇ ਵੱਡਾ ਪਰਸੰਨ ਹੁੰਦਾ ਸੀ,ਪਰ ਮੁੰਡੇ ਨੂੰ ਇਹ ਵੀ ਨਜ਼ਰ ਆਉਂਦਾ ਸੀ ਜੋ ਕਈ ਵਾਰ ਉਹ ਤੁਰਕ ਡਾਢਾ ਉਦਾਸ ਜਾਪਦਾ ਅਤੇ ਜਾਂ ਕਦੀ ਮੁੰਡਾ ਚਾਣਚਕ ਜਾ ਨਿਕਲਦਾ ਤਾਂ ਉਸਦੇ ਹੰਜੂ ਕਿਰਦੇਵੇਖਦਾ ਭਾਵੇਂ ਉਹ ਬਤੇਰਾ ਲੁਕਾ ਭੀ ਕਰਦਾ ਸੀ। ਬਹੁਤ ਵੇਰੀ ਇਹ ਗੱਲ ਦੇਖਕੇ ਮੁੰਡੇ ਦਾ ਜੇ ਅਜਿਹਾ ਬੁਰਾ ਹੋਇਆ ਜੋ ਉਸਨੇ ਸਾਰੀ ਗੱਲ ਆਪਣੇ ਪਿਉ ਨਾਲ ਕਰ ਦਿੱਤੀ। ਤੇ ਨਾਲੇ ਆਖਿਆ “ਜੇ ਤੁਹਾਡੀ ਸਮਰਥ ਹੈ ਤਾਂ ਮੇਰੇ ਨਮਾਣੇ ਹਾਮਦ ਦਾ ਦੁਖ ਦੂਰ ਕਰ ਦਿਓ। ਪਿਓ ਨੂੰ