ਪੰਨਾ:ਪੰਜਾਬੀ ਮਿਡਲ ਕੋਰਸ ਪਹਿਲਾ ਭਾਗ.pdf/110

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੧੦੨)

ਆਪਣਾ ਬੱਚਾ ਬਹੁਤ ਪਿਆਰਾ ਸੀ ਤੇ ਨਾਲੇ ਉਹ ਜਾਨਦਾ ਸੀ ਜੋ ਇਸਨੇ ਪੁੰਨ ਤੇ ਧਰਮ ਦੇ ਕਾਰਜ ਦੇ ਸਿਵਾ ਕਦੀ ਕੋਈ ਗੱਲ ਨਾਸੀਕਹੀ, ਉਸਨੇ ਵਿਚਾਰਿਆ ਜੋ ਉਸ ਤੁਰਕ ਨੂੰ ਆਪ ਮਿਲਕੇ ਗੱਲ ਕਰੀਏ। ਇਸ ਲਈ ਉਹ ਸ਼ਾਹੂਕਾਰ ਦੂਜੇ ਦਿਨ ਆਪ ਤੁਰਕ ਪਾਸ ਗਿਆ ਤੇ ਕੁਝ ਚਿਰ ਉਸਨੂੰ ਚੁਪਕੀਤਾ ਤਾੜਦਾ ਰਿਹਾ ਅਤੇ ਉਸਦੇ ਮੂੰਹ ਪੁਰ ਸੁਸ਼ੀਲਤਾਂ ਤੇ ਇਮਾਨਦਾਰੀ ਵਸਦੀ ਦੇਖਕੇ ਅਚਰਜ ਹੋਇਆ। ਓੜਕ ਉਸਨੂੰ ਪੁੱਛਿਓ ਸੁ, ਭਈ ਤੂੰਹੇਂ ਹਾਮਦ ਹੈ ਜਿਸਨੂੰ ਮੇਰਾ ਪੁੱਤ੍ ਏਡਾ ਚਾਹੁੰਦਾ ਹੈ ਅਤੇ ਜਿਸ ਦੀ ਵਡਿਆਈ ਓਹਦੇ ਕੋਲੋਂ ਮੈਂ ਸਦਾ ਸੁਨਦਾ ਹਾਂ? ਤੁਰਕ ਨੇ ਉੱਤਰ ਦਿੱਤਾ ਜੀ ਮੈਂ ਹੀ ਬੇਨਸੀਬ ਹਾਮਦ ਹਾਂ ਜਿਸਨੂੰ ਤੇਰਾਂ ਵਰੇ ਕੈਦ ਹੋਇਆਂ ਆ ਲੱਗੇ ਹਨ ਤੇ ਇਸ ਕਾਲ ਵਿੱਚ ਇੱਕ ਤੁਸਾਡਾ ਹੀ ਬੇਟਾ ਹੈ ਜਿਸ ਨੇ ਮੇਰੇ ਪੁਰ ਤਰਸ ਖਾਧਾ ਹੈ, ਤੇ ਮੈਂ ਸੱਚ ਆਖਨਾ ਹਾਂ ਜੋ ਇਸ ਨਿਰਦਈ ਦੇਸ ਵਿੱਚ ਇੱਕ ਉਹੀਓ ਪਰਖ ਹੈ ਜਿਸ ਨਾਲ ਮੇਰਾ ਸਨੇਹ ਹੈ। ਮੈਂ ਦਿਨ ਰਾਤ ਪਰਮੇਸ਼ਰ ਅੱਗੇ ਪ੍ਰਾਰਥਨਾ ਕਰਦਾ ਰਹਿੰਦਾ ਹਾਂ ਜੋ ਈਸ਼ੁਰ ਉਸਨੂੰ ਭਾਗ ਲਾਏ ਅ ਮੇਰੇ ਵਰਗੀ ਬਿਪਤਾ ਥਾਂ ਬਚਾਈ ਰੱਖੋ ॥