ਪੰਨਾ:ਪੰਜਾਬੀ ਮਿਡਲ ਕੋਰਸ ਪਹਿਲਾ ਭਾਗ.pdf/111

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੧੦੮)

ਸ਼ਾਹੂਕਾਰ ਬੋਲਿਆ, ਉਹ ਤੇਰਾ ਬੜਾ ਧੰਨਵਾਦ ਕਰਦਾ ਹੈ, ਭਾਵੇਂ ਅਜੇ ਤਾਂ ਉਸਨੂੰ ਕੋਈ ਡਰ ਦੀ ਗੱਲ ਨਹੀਂ ਪਰ ਤੂੰ ਮੈਨੂੰ ਦੱਸ ਜੋ ਮੈਂ ਤੇਰਾ ਕੀ ਸਵਾਰ ਸਕਦਾ ਹਾਂ ਕਿਉਂ ਜੋ ਮੈਂ ਉਪਕਾਰ ਕਰਨਾ ਚਾਹੁੰਦਾ ਹਾਂ ਤੇ ਮੇਰਾ ਪੁੱਤਰ ਕਹਿੰਦਾ ਹੈ ਦੋ ਨੂੰ ਸਦਾ ਸ਼ੋਕ ਤੇ ਚਿੰਤਾ ਵਿੱਚ ਡੁੱਬਿਆ, ਰਹਿੰਦਾ ਹੈ। ਤੁਰਕ ਨੇ ਲੜਕੇ ਆਖਿਆ ਜੀ ਇਹ ਕੋਈ ਅਚੰਭੇ ਦੀ ਗੱਲ ਨਹੀਂ ਹੈ, ਜੋ ਮੈਂ ਜਿਸ ਤੋਂ ਸੁਤੰਤ੍ਤਾਈ ਖੱਸੀ ਗਈ ਹੈ, ਅੰਦਰੋ ਅੰਦਰ ਝੁਰਦਾ ਤੇ ਆਪਨੇ ਖੋਟੇ ਨਸੀਬਾਂ ਨੂੰ ਰੋਂਦਾਹਾਂ। ਵੈਲਸ ਦੇ ਸ਼ਾਹੂਕਾਰ ਨੇ ਪਰਤ ਕੇ ਕਿਹਾ ਜੋ ਭਈ ਸਾਡੀ ਕੌਮ ਦੇ ਭੀ ਤਾਂ ਹਜ਼ਾਰਾਂ ਹੀ ਮਨੁੱਖ ਤੁਸਾਂ ਬੇੜੀਆਂ ਕੇ ਰੱਖੇ ਹੋਏ ਹਨ। ਤੁਰਕ ਖੋਲਿਆ, ਮੈਂ ਆਪਣੇ ਦੇਸੀਆਂ ਦੇ ਕਈ ਪੁਣੇ ਦਾ ਅਜੇਹਾ ਹੀ ਜ਼ਿੰਮੇਵਾਰ ਨਹੀਂ ਜਿਹਾਕੁ ਤੁਸੀਂ ਆਪਣੇ ਲੋਕਾਂ ਦੀ ਅਨੀਤੀਦੇ ਨਹੀਂ ਹੋ। ਮੈਂ ਆਪਣੀ ਵੱਲੋਂ ਆਪਣੇ ਜਿਹੇ ਮਨੁੱਖ ਨੂੰ ਕਦੀ ਭੀ ਗੁਲਾਮ ਬਣਾਉਣ ਦਾ ਪਾਪ ਨਹੀਂ ਕਮਾਇਆ ਤੇ ਨਾ ਕਿਸੇ ਵੈਨਿਸ ਬਾਸੀ, ਦੀ ਦੌਲਤ ਮਾਇਆ ਖੋਹ ਖਿੰਜ ਕੇ ਆਪਣਾ ਘਰ ਭਰਿਆ ਹੈ, ਮੈਂ ਤਾਂ ਸਦਾ ਹੋਰਨਾਂ ਦੇ ਹੱਕਾਂ ਦਾ ਧਿਆਨ