ਪੰਨਾ:ਪੰਜਾਬੀ ਮਿਡਲ ਕੋਰਸ ਪਹਿਲਾ ਭਾਗ.pdf/112

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੧੦੯)

ਰੱਖਦਾ ਰਿਹਾਹਾਂ ਤੇ ਇਸ ਕਾਰਣਹੀ ਹੁਣ ਮੈਂ ਬਾਹਲਾ ਹੀ ਦੁਖੀ ਹਾਂ। ਇੰਨਾਂ ਕਹਿੰਦਿਆਂ ਹੀ ਉਸਦੇ ਹੰਝੂ ਵਗ ਤੁਰੇ ਪਰ ਉਸੇ ਵੇਲੇ ਹੀ ਉਹ ਸੰਭਲ ਗਿਆ ਤੇ ਹੱਥ ਜੋੜੀ ਸਿਰ ਝੁਕਾ ਕੇ ਬੋਲਿਆ, ਪਰਮੇਸ਼ੁਰ ਦਯਾਲ ਹੈ ਤੇ ਮਨੁੱਖ ਨੂੰ ਉਸਦੀ ਆਗਯਾ ਪਾਲਣੀ ਚਾਹੀਦੀ ਹੈ।।
ਤੁਰਕਦਾ ਹੌਸਲਾ ਵੇਖਕੇ ਸ਼ਾਹੂਕਾਰ ਖ਼ੁਸ਼ ਹੋਇਆ ਅਤੇ ਬੋਲਿਆ, ਤੇਰੀ ਬਿਪਤਾ ਵੱਲੋਂ ਮੈਂ ਬੜਾ ਅਫਸੋਸ ਕਰਦਾ ਹਾਂ ਤੇ ਸ਼ਾਇਦ ਸਦਾ ਕੁਝ ਉਪਾ ਵੀ ਹੋ ਜਾਵੇ ਜੇ ਤੇਰੀ ਖਲਾਸੀ ਹੋ ਜਾਵੇ ਤਾਂ ਤੂੰ ਮੇਰੇ ਵਾਸਤੇ ਕੀ ਕਰਾਂ ਗਾ? ਤੁਰਕ ਨੇ ਉੱਤਰ ਦਿੱਤਾ ਮੈਂ ਕੀ ਕਰਾਂ ਗਾ? ਪਰਮੇਸ਼ੁਰ ਦੀ ਗੰਦ ਕਰਕੇ ਆਖਦਾ ਹਾਂ ਜੋ ਭਾਵੇਂ ਕਿਹੀ ਕਰੜੀ ਉਖਿਆਈਤੇ ਖਤਰਾ ਹੋਵੇ,ਜਿਸਥੋਂ ਮਨੁੱਖ ਖੋਫ ਖਾ ਜਾਵੇ, ਸਭ ਕੁਝ ਸਹ ਲਵਾਂਗਾ। ਸ਼ਾਹੂਕਾਰ ਨੇ ਮੁੜ ਆਖਿਆ, ਨਹੀਂ ਤੈਨੂੰ ਏਡਾ ਦੁਖ ਨਹੀਂ ਦੇਨਾ ਤੇਰੇ ਛੁਟਕਾਰੇ ਦੇ ਵਸੀਲੇ ਗਿਣੇ ਮਿਥੇ ਹੋਏ ਹਨ ਜੋ ਤੇਰਾ ਹੌਸਲਾ ਜਿਹਾਕੁ ਨਜ਼ਰ ਆਉਂਦਾ ਹੈ ਬਣਿਆ ਰਹੇ ਗਾ। ਹਾਮਦ ਨੇ ਕਾਹਲੀ ਨਾਲ ਪੁੱਛਿਆ ਜੀ ਤੁਸੀ ਝਬਦੇ ਦੱਸੋ ਕੀ ਕੰਮ ਹੈ, ਮੇਰੇ ਸਾਹਮਨੇ ਭਾਵੇਂ ਕੇਹੀ ਭਯਾਣਕ ਮੌਤ ਵੀ ਖੜੀ ਕਰ ਦਿਓ ਤਾਂ ਭੀ ਮੈਂ .