ਪੰਨਾ:ਪੰਜਾਬੀ ਮਿਡਲ ਕੋਰਸ ਪਹਿਲਾ ਭਾਗ.pdf/113

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੧੧੦)

ਡਰਦਾ ਨਹੀਂ। ਸ਼ਾਹੂਕਾਰ ਨੇ ਉਸਦੀ ਗੱਲ ਟੁੱਕ ਕੇ, ਆਥਿਆ ਸਹਜ ਕਰ ਕੋਈ ਜਾਣ ਨਾ ਲਵੇ,ਪਰ ਮੇਰੀ ਗੱਲ ਧਿਆਨ ਨਾਲ ਸੁਣੀਂ। ਏਸ ਸ਼ੈਹਰ ਵਿੱਚ ਇੱਕ ਮੇਰਾ ਸਿਰ ਵੱਢਵਾਂ ਵੈਰੀ ਰਹਿੰਦਾ ਹੈ ਜਿਸਨੇ ਮੇਰੇ ਨਾਲ ਇਜੇਹੀਆਂ ਅਨੀਤੀਆਂ ਕੀਤੀਆ ਹਨ ਜਿਨਾਂ ਕਰਕੇ ਮੇਰਾ ਕਾਲਜਾ ਸੜ ਲੱਥਾ ਹੈ। ਉਹ ਵੱਡਾ ਸੂਰਮਾ ਮਰ ਫਿੱਟਿਆ ਹੋਇਆ ਹੈ,ਤੇ ਮੈਂ ਮੰਨਨਾਂ ਜੋ ਓਸਦੀ ਬਹਾਦਰੀ ਤੇ ਬਣਕਾਰ ਦੇ ਕਾਰਣ ਮੈਂ ਅੱਜ ਤੀਕ ਬਦਲਾ ਲੈਣਥੋਂ ਰੁਕਿਆ ਰਿਹਾਂ ਹਾਂ। ਹੁਣ ਮੈਂ ਤੇਰੀ ਸ਼ਕਲ ਤੇ ਅਕਲ ਅਰ ਬਾਤਾਂ ਥੀਂ ਜਾਣਦਾ ਹਾਂ ਜੋ ਤੂੰ ਸੂਰਬੀਰ ਪ੍ਰਗਟ ਹੋਇਆ ਹੈ, ਲੈ ਇਹ ਕਟਾਰੀ ਲੈ, ਜਿਸ ਵੇਲੇ ਰਾਤ ਨੂੰ ਸ਼ੈਹਰ ਵਿੱਚ ਹਨੇਰ ਘੁਪ ਹੋ ਜਾਉਗਾ ਤਾਂ ਮੈਂ ਤੈਨੂੰ ਉਸ ਵੇਲੇ ਆਪ ਜਾਕੇ ਛੱਡ ਆਵਾਂਗਾ,ਜਿੱਥੋਂ ਤੂੰ ਮੇਰਾ ਬਦਲਾ ਸ਼ਤਾਬੀ ਨਾਲ ਲੈਕੇ ਮੁੜੇ ਆਉਂਦਿਆਂ ਸਾਰ ਹੀ ਖਲਾਈ ਪਾ ਲਵੇਂਗਾ ।
ਇਹ ਸੁਣਦਿਆਂ ਹੀ ਹਾਅਦ ਦੀਆਂ ਅੱਖਾਂ ਵਿੱਚ ਲੱਜਾ ਤੇ ਚੇਹਰੇ ਗੁੱਸਾ ਆ ਗਿਆ, ਤੇ ਮਾਰੇ ਕਰੋਦ ਦੇ ਉਸਦੇ ਮੂੰਹੋਂ ਰੱਲ ਨਿਕਲਨ ਦੀ ਸਮਰਥ ਨ ਰਹੀ। ਓੜਕ ਨੂੰ ਉਸਨੇ ਆਪਣੀਆਂ ਬਾਹਾਂ ਉਸਦੇ ਵੱਲ ਖਲੀਆਂ ਕਰ ਕੇ