ਪੰਨਾ:ਪੰਜਾਬੀ ਮਿਡਲ ਕੋਰਸ ਪਹਿਲਾ ਭਾਗ.pdf/114

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੧੧੧)

ਪੁਕਾਰ ਕੀਤੀ। ਹੇ ਪਗੰਬਰ ਸਾਹਿਬ! ਆਪਨੇ ਦੀਨਦਾਰਾਂ ਨੂੰ ਤੂੰ ਇਹੋ ਜਿਹੇ ਦੁਸ਼ਟਾਂ ਦਾ ਗੁਲਾਮ ਬਣਾ ਛੱਡਿਆਹੈ! ਜਾਹ ਓਇ ਭੈੜਿਆਂ ਕਿਰਾਨੀਆਂ ਸੁਨ ਛੱਡ, ਜੋ ਹਾਮਦ ਇਹੋ ਜੇਹੇ ਜੱਲਾਦਾਂ ਵਾਲੇ ਨੀਚ ਕੰਮ ਵੈਨਿਸ ਦੀ ਸਾਰੀ ਦੌਲਤ ਮਾਇਆ ਦੀ ਖਾਤਰ ਵੀ ਨਹੀਂ ਕਰਨ ਵਾਲਾ ਤੇ ਆਪਣੀ ਕੌਮ ਨੂੰ ਛੁਡਾਵਨ ਲਈ ਵੀ ਨਹੀਂ ਕਰਦਾ, ਇਹ ਸੋਹਿਲਾ ਸੁਨਕੇ ਸ਼ਾਹੂਕਾਰ ਕੁਝ ਬਹੁਤ ਸ਼ਰਮਿੰਦਾ ਹੋਇਆ ਅਤੇ ਸ਼ਰਮਿੰਦਗੀ ਨੂੰ ਛਿਪਾ ਕੇ ਕਹਿਨ ਲੱਗਾ ਭਈ ਅਫਸੋਸ ਹੈ ਜੋ ਮੈਂ ਤੈਨੂੰ ਗੁੱਸੇ ਕਰ ਦਿੱਤਾ ਹੈ, ਮੈਂ ਸਮਝਿਆ ਸਾ ਜੋ ਤੈਨੂੰ ਇਸ ਕੈਦ ਥੀਂ ਛੁਟਕਾਰਾ ਵਧੀਕ ਪਯਾਰਾ ਹੈ। ਮੁੜ ਦੀ ਵਾਰ ਫੇਰ ਆਖਓ ਸੂ ਹੱਛਾ ਕਲੵ ਤੀਕ ਮੇਰੀ ਗੱਲ ਹੋਰ ਸੋਚ, ਖਬਰੇ ਤੇਰੇ ਸਲਾਹ ਹੋ ਪਵੇ। ਹਾਮਦ ਨੇ ਇਸ ਗੱਲ ਨੂੰ ਅਜਿਹਾ ਭੈੜਾ ਸਮਝਿਆ ਜੋ ਉਸਨੂੰ ਕੋਈ ਉੱਤਰ ਨਾ ਦਿੱਤਾ ਅਰ ਸ਼ਾਹੂਕਾਰ ਚਲਿਆ ਗਿਆ।।
ਦੂਜੇ ਦਿਨ ਉਹ ਆਪਣੇ ਪੁੱਤ੍ ਨੂੰ ਵੀ ਨਾਲ ਲੈ ਆਇਆ,ਅਰ ਵੱਡੀ ਨਰਮੀ ਨਾਲ ਹਾਮਦ ਨੂੰ ਬੁਲਯਾ, ਕੱਲ ਤਾਂ ਮੈਂ ਤੇਰੇ ਨਾਲ ਐਵੇਂ ਵਗਾਹਵੀਂ ਜੇਹੀ ਗੱਲ ਕੀਤੀ ਸੀ, ਜਿਸ ਕਰਕੇ ਤੂੰ ਠਠੰਬਰ ਗਿਓਂ, ਪਰ ਹੁਣ