ਪੰਨਾ:ਪੰਜਾਬੀ ਮਿਡਲ ਕੋਰਸ ਪਹਿਲਾ ਭਾਗ.pdf/115

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੧੧੨)

ਉਹ ਆਪਣਾ ਮਤਲਬ ਤੈਨੂੰ ਤਰ੍ਹਾਂ ਨਾਲ ਸਮਝਾਉਨਾਹ ਤੇ ਜਦ ਤੂੰ ਸਾਰੇ ਕਾਰਣ ਸੁਨ ਚੁਕੇਂਗਾ-ਹਾਮਦ ਨੇ ਉਸ ਦੀ ਗੱਲ ਟੁਕਕੇ ਆਖਿਆ, ਕਿਰਾਨੀਆਂ! ਹੁਣ ਤਾਂ ਬਿਪਤਾ ਹੱਥੇ ਨੂੰ ਉਸਦੀਆਂ ਬੇਡੀਆ ਨਾਲੋਂ ਵੀ ਵਧੀਕ ਦੁਖਦਾਈ ਗੱਲਾਂ ਕਹਿਨੀਆਂ ਬੱਸ ਕਰ। ਜੇ ਤੇਰੇ ਧਰਮ ਵਿੱਚ ਇਹੋ ਜੇਹੇ ਕੰਮ ਕਰਨੇ ਰਵਾ ਹੋਣ, ਤਾਂ ਤੂੰ ਜਾਣ ਛੱਡ ਜੋ ਹਰ ਮੁਸਲਮਾਨ ਵਾਸਤੇ ਇਹ ਕੰਮ ਮੰਦੇ ਤੇ ਨਰਕ ਨੂੰ ਪੁਚਾਉਣ ਵਾਲੇ ਹਨ, ਸੋ ਏਸ ਕਾਰਣ ਹੁਣ ਥਾਂ ਸਾਡੀ ਤੁਸਾਡੀ ਮੁਲਾਕਾਤ ਤੇ ਮਿਤ੍ਨਾ ਟੁੱਟਾ।।
ਸ਼ਾਹੂਕਾਰ ਨੇ ਦੌੜਕੇ ਹਾਮਦ ਨੂੰ ਗਲਵੱਕੜੀ ਪਾ ਲਈ ਅਰ ਆਖਿਆ, ਨਾ ਭਾਈ ਸਗੋਂ ਹੁਣ ਥੋਂ ਅੱਗੇ ਨਾਲੋਂ ਵਧਕੇ ਅਸੀ ਆਪੋ ਵਿੱਚ ਮਿਤ੍ ਹੋਏ। ਹੇ ਦਯਾ ਵਾਨ ਪੁਰਸ਼ ਤੇਰੀ ਭਲਿਆਈ ਵੇਖ ਕੇ ਸਾਰੇ ਵੈਰੀ ਆਪੋ ਹੀ ਅਧੀਨ ਹੋ ਜਾਂਦੇ ਹਨ| ਪਹਿਲਾ ਤਾਂ ਆਪਣੇ ਪੁੱਤ੍ ਦੇ ਮਿੱਤਰਾਨੇ ਕਾਰਣ ਮੇਰਾ ਜੀ ਤੇ ਬਿਪਤਾ ਕੱਦਨ ਨੂੰ ਲੋਚਿਆ, ਪਰ ਜਿਸ ਵੇਲੇ ਮੈਂ ਤੈਨੂੰ ਕੱਲ ਵੇਖਿਆ ਸੀ ਓਸ ਦਮ ਥੀਂ ਤੈਨੂੰ ਛੁਡਾਉਨ ਲਈ ਪੱਕੀ ਨੀਤ ਕਰ ਲਈ ਸੀ, ਸੋ ਨਾਹਕ ਦੀ ਜੇੜੀ ਪੑਈਛਿਆ ਤੇਰੀ ਕੀਤੀ ਹੈ ਉਹ ਤੂੰ ਛਿਮਾ ਕਰ ਦੇਹ,ਇਸ