ਪੰਨਾ:ਪੰਜਾਬੀ ਮਿਡਲ ਕੋਰਸ ਪਹਿਲਾ ਭਾਗ.pdf/116

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੧੧੩)

ਬਾਤ ਕਰਕੇ ਮੇਰੇ ਮਨ ਨੂੰ ਤੂੰ ਹੋਰ ਭਾਉਣ ਲਗ ਪਿਆ ਹੈਂ। ਕਸਾਪੁਨੇ ਤੇ ਖੁਟਿਆਦੀ ਨੂੰ ਮੈਂ ਤੇਰੇ ਵਾਂਗ ਹੀ ਬੁਰਾ ਜਾਣਦਾ ਹਾਂ, ਹੇ ਭਲੇ ਪੁਰਸ਼! ਤੂੰ ਆਪਨੂੰ ਇਸੇਵੇਲੇ ਥੀਂ ਛੁਟਿਆ ਹੋਇਆ ਜਾਣ ਲੈ। ਮੈਂ ਤੇਰੇ ਬਦਲੇ ਦੀ ਰਕਮ ਭਰਚੁੱਕਾ ਹਾਂ,ਤੇ ਨਿਤੀ ਇਹ ਗੱਲ ਤੇ ਹੀ ਮੰਗਦਾ ਹਾਂ ਜੋ ਕਦੀ ਤੂੰ ਕਿਸੇ ਅਨਾਥ ਈਸਾਈ ਨੂੰ ਤੁਰਕਦੀ ਕੇਦ ਵਿੱਚ ਵੇਖੋ,ਤਾਂ ਦਯਾ ਕਰਕੇ ਵੇਨਿਸ ਦਾ ਧਯਾਨ ਕਰ ਲਵੀਂ॥
ਇਸ ਅੱਚਨਚੇਤ ਖੁਲਾਸੀ ਪਾਉਣ ਦੇ ਬਦਲੇ ਜਿਸ ਤਰ੍ਹਾਂ ਹਾਮਦ ਨੇ ਅਪਨੀ ਕਿਤਗਯਤਾ (ਕੀਤੇ ਨੂੰ ਜਾਨਣਾਂ) ਪ੍ਰਗਟ ਕੀਤੀ ਉਹ ਤਾਂ ਲਿਖਣ ਵਿੱਚ ਨਹੀ ਆ ਸਕਦੀ। ਉਸ ਸ਼ਾਹੂਕਾਰ ਨੇ ਹਾਮਦ ਨੂੰ ਛੁਡਾਕੇ ਇੱਕ ਜਹਾਜ ਉੱਤੇ ਚੜ੍ਹਾ ਦਿੱਤਾ ਜੇਹੜਾ ਯੂਨਾਨ ਦੇ ਕਿਸੇ ਟਾਪੂ ਵੱਲ ਜਾਨ ਵਾਲਾ ਸੀ ਤੇ ਓਸ ਪਾਸ ਵਿਦਿਆ ਹੋਨ ਵੇਲੇ ਜੋਰ ਧਿਗਾਨੇ ਉਸਨੂੰ ਰੁਪਈਆਂ ਦੀ ਇੱਕ ਥੇਲੀ ਵੀ ਖਰਚ ਵਾਸਤੇ ਦਿਤੀ। ਹਾਮਦ ਭੀ ਵਡੇ ਅਫ਼ਸੋਸ ਨਾਲ ਆਪਣੇ ਨਿੱਕੇ ਜਿਹੇ ਮਿੱਤਰ ਥੀ ਵਿਦਿਆ ਹੋਇਆ ਜਿਸ ਦੀ ਕਾਮਨਾ ਰਹਿਤ ਕਿਰਪਾ ਦੇ ਕਾਰਣ ਉਸ ਦਾ ਛੁਟਕਾਰਾ ਹੋਇਆ, ਉਸ ਨੂੰ ਜਫਾ ਪਾਕੇ ਡਾਢਾ ਉਨਾਂ ਤੇ ਸੌ ਸੌ ਅਸੀਸਾਂ ਦੇਂਦਾ ਤੁਰ ਗਿਆ|