ਪੰਨਾ:ਪੰਜਾਬੀ ਮਿਡਲ ਕੋਰਸ ਪਹਿਲਾ ਭਾਗ.pdf/118

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੧੧੫)

ਦੇਵਾਂਗਾ। ਸ਼ਾਹੂਕਾਰ ਵੱਡਾ ਮਾਲਦਾਰ ਸੀ, ਇਸ ਕਾਰਨ ਉਸਦੀ ਗੱਲ ਸੁਣਕੇ ਕਈ ਪੌੜਲਾਂਗਾਂ ਖਲੀਆਂ ਹੋ ਗਈਆਂ ਤੇ ਕਿਤਨੇ ਦਿਲਵਾਲੇ ਲੋਕ ਧਨ ਦੇ ਲਾਲਚ ਕਰਕੇ ਤਿਆਰ ਹੋ ਪਏ, ਪਰ ਅੱਗਦੇ ਭੜਚਿਆਂ ਅਤੇ ਸੜ ਸੜਕੇ ਡਿਗਦੀ ਆਂ ਥਾਵਾਂ ਥੀਂ ਡਰਦੇ ਉਸ ਮੁਹਿੰਮ ਥੀਂ ਹਟ ਗਏ ਤੇ ਉਹ ਕਰਮ ਹੀਨ ਨੀਂਗਰ ਜੇਹੜਾ ਹੁਣ ਬਨੇਰੇ ਪਾਸ ਆਕੇ ਬਾਂਹਾਂ ਖੜੀਆਂ ਕਰਕੇ ਪੁਕਾਰ ਰਿਹਾ ਸੀ,ਜੋ ਕੋਈ ਮੈਨੂੰ ਬਚਾ ਲਵੇ ਇਉਂ ਮਲੂਮ ਹੁੰਦਾ,ਸਾ ਜੋ ਇਹ ਜਰੂਰ ਸੜ ਮਰੇਗਾ।।
ਮੰਦਭਾਗੀ ਬਾਪ ਨੂੰ ਹੁਣ ਕੁਝ ਨ ਸੁੱਝਦਾ ਸੀ ਅਤੇ ਬੇਸੁਰਤ ਹੋਕੇ ਬੈਠ ਗਿਆ। ਇਸ ਸੰਕਟ ਦੇ ਸਮੇਂ ਇੱਕ ਆਦਮੀ ਭੀੜ ਚੀਰ ਕੇ ਅੰਦਰ ਘੁਸ ਗਿਆ ਅਤੇ ਸਭਨਾਂ ਥੀ ਲੰਮੀ ਪੌੜਸਾਂਗ ਲਾਕੇ ਵਾਹੋ ਦਾਹੀ ਉੱਪਰ ਜਾ ਚੜਿਆ| ਲੋਕਾਂ ਇਹ ਜਾਂਚ ਕੀਤੀ ਜੋ ਇਹ ਜਾਂ ਤਾਂ ਕੰਮ ਫਤੇ ਕਰ ਲਊ ਜਾਂ ਵਿੱਚ ਸੜ ਮਰੂ, ਪਰ ਖਾਲੀ ਮੁੜਨੇ ਵਾਲਾ ਨਹੀਂ। ਉਹ ਝਟ ਨਜ਼ਰੋਂ ਗੈਬ ਹੋਗਿਆ ਚ ਓਹਦੇ ਮਗਰੋਂ ਹੀ ਧੂਏਂ ਦਾ ਗੁਬਾਰ ਉਠਿਆ ਨਾਲ ਹੀ ਅੰਗ ਦਾ ਲਾਂਬਾ ਨਿਕਲਿਆ ਜਿਸ ਥਾਂ ਲੋਕਾਂ ਸਮਝਿਆ ਕਿ ਬੀਤ ਗਿਆ। ਤਾਹੀਓਂ ਜੋ ਓਹ ਮੁੰਡੇਨੂੰ ਕੁੱਛੜ