ਪੰਨਾ:ਪੰਜਾਬੀ ਮਿਡਲ ਕੋਰਸ ਪਹਿਲਾ ਭਾਗ.pdf/119

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੧੧੬)

ਚੁੱਕੀ ਉਤਰਦਾ ਆਉਂਦਾ ਨਜਰੀਂ ਪਿਆ| ਸਭਨਾਂ ਪਾਸਿਆਂ ਥੀ ਵਾਹ ਵਾਹ ਹੋਣ ਲੱਗ ਪਈ, ਪਰ ਮੁੰਡੇ ਦੇ ਪਿਤਾ ਦੇ ਦਿਲ ਨੂੰ ਜੋ ਉਸ ਵੇਲੇ ਖੁਸ਼ੀ ਹੋਈ ਉਹ ਕਹਿਣ ਥੀਂ ਬਾਹਰ ਹੈ॥
ਜਦ ਪੁੱਤ ਨੂੰ ਮਿਲਕੇ ਉਸ ਦੇ ਮਨ ਦਾ ਉਬਾਲ ਮੱਠਾ ਹੋਇਆ, ਤਾਂ ਉਸਨੇ ਪੁੱਛਿਆ ਭਈ ਏਸਦੀ ਜਿੰਦ ਬਚਾਉਣ ਵਾਲਾ ਕੇਹੜਾ ਹੈ? ਲੋਕਾਂ ਨੇ ਇੱਕ ਸੋਹਣਾ ਗਭਰੂ ਉੱਚਾ ਲੰਮਾਂ ਮਾੜੇ ਜੇਹੇ ਕੱਪੜੇ ਪਾਏ ਹੋਏ ਸਾਮਣੇ ਕਰ ਦਿੱਤਾ, ਪਰ ਓਸਦਾ ਦੇਹਰਾ ਤੇ ਕੱਪੜੇ ਧੂੰਏ ਤੇ ਸੁਆਹ ਨਾਲ ਲੋਥੜ ਪੋਥੜ ਹੋਣ ਕਰਕੇ ਉਹ ਪਛਾਤਾ ਨਾ ਗਿਆ| ਸ਼ਾਹੂਕਾਰ ਨੇ ਉਸਨੂੰ ਵੱਡੇ ਆਦਰ ਨਾਲ ਬੁਲਾਇਆ ਤੇ ਇੱਕ ਮੋਹਰਾਂ ਦੀ ਥੈਲੀ ਦੇਕੇ ਆਖਿਆ ਜੋ ਹਾਲੇ ਤਾਂ ਇਹ ਲੈ ਅਤੇ ਕੱਲ ਸਾਰਾ ਇਨਾਮ ਮਿਲ ਜਾਉ। ਉਸ ਮਨੁੱਖ ਨੇ ਉੱਤਰ ਦਿੱਤਾ,ਹੇ ਉਦਾਰ ਸ਼ਾਹੂਕਾਰ! ਮੈਂ ਇਹ ਕੰਮ ਧਨ ਦੇ ਲਾਲਚ ਵਾਸਤੇ ਨਹੀਂ ਕੀਚਾ ਸ਼ਾਹੂਕਾਰ ਬੋਲ ਉਠਿਆ, ਹੇ ਦਯਾਲੂ ਪਰਮੇਸ਼ਰ! ਇਹ ਅਵਾਜ ਤਾਂ ਮੈਂ ਪਛਾਣਦਾ ਹਾਂ, ਹੋਵੇ ਨਾ...ਪੁੱਤ ਨੇ ਸਹਾਇਕ ਨੂੰ ਦੌੜਕੇ ਜੱਫੀ ਪਾ ਕੇ ਆਖਿਆ ਠੀਕ ਹੈ ਇਹ ਤਾਂ ਮੇਰਾ ਹਾਮਦ ਹੈ॥