ਪੰਨਾ:ਪੰਜਾਬੀ ਮਿਡਲ ਕੋਰਸ ਪਹਿਲਾ ਭਾਗ.pdf/123

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੧੨੦)

ਮਿਲਕੇ ਬੜਾ ਪਿਆਰ ਕੀਤਾ ਅਤੇ ਕਿਤਯਗਤਾ ਨਾਲ ਆਪਣੀ ਵੱਲੋਂ ਸਦਾ ਲਈ ਵਿਦਿਆ ਕੀਤਾ॥ ਹਾਮਦ ਨੂੰ ਗਿਆਂ ਕਈ ਵਰੇ ਗੁਜ਼ਰ ਚੁੱਕੇ ਸਨ, ਪਰ ਮੁੜ ਨਾ ਤਾਂ ਕਦੀ ਉਹ ਮਿਲਿਆ ਤੇ ਨਾ ਹੀ ਉਸਦੀ ਕੋਈ ਖਬਰ ਸੁਰਤ ਆਈ। ਇੰਨੇ ਵਿੱਚ ਸ਼ਾਹੂਕਾਰ ਦਾ ਬੇਟਾ ਜੁਆਨ ਗਭਰੂ ਹੋਗਿਆ ਅਤੇ ਉਸ ਵਿੱਚ ਬਹੁਤੇ ਚੰਗੇ ਗੁਣ ਅਤੇ ਮਿੱਠਾ ਸੁਭਾ ਹੋਣ ਦੇ ਕਾਰਣ ਉਹ ਸਭਨਾਂ ਨੂੰ ਪਿਆਰਾ ਲਗਦਾ ਸੀ॥
ਇਨ੍ਹਾਂ ਦਿਨਾਂ ਵਿੱਚ ਵਿਹਾਰਕਾਰਦੇ ਕਾਰਣ ਦੋਹਾਂ ਪਿਉ ਪੁੱਤਾਂ ਨੂੰ ਕਿਸੇ ਨੇੜੇ ਦੇ ਬੰਗਾਹ ਵੱਲ ਜਾਨ ਦੀ ਲੋੜ ਪੈਗਈ, ਅਤੇ ਉਨ੍ਹਾਂ ਸਮਝਿਆ ਜੋ ਸਮੁੰਦੋ ਜਾਨਾ ਸੌਖਾ ਹੋਊ। ਇਸਕਾਰਨ ਉਹ ਚੰਗੇ ਪਾਸੇਦੀ ਹਵਾ ਵੇਖਕੇ ਜਹਾਜ ਵਿੱਚ ਤੁਰ ਪਏ ਪਰ ਥੋੜੀ ਹੀ ਦੂਰ ਗਏ ਹੋਣਗੇ ਜੋ ਇੱਕਤੁਰਕੀ ਜਹਾਜ ਉਹਨਾ ਦੀ ਵੱਲ ਵੱਗੋ ਤੱਗਾ ਦੌੜਿਆ ਆਉਂਦਾ ਨਜਰੀਂ ਪਿਆ ਅਤੇ ਉਨਾਂ ਦੇ ਜਹਾਜ ਕੋਲੋਂ ਤੇਜ ਦੌੜਨ ਦੇ ਸਬੱਬ ਇਨ੍ਹਾਂ ਸਮਝਿਆਂ ਜੋ ਹੁਣ ਬਚ ਕੇ ਨਿਕਲ ਜਾਨਾਂ ਹੋ ਨਹੀਂ ਸਕਦਾ। ਵੈਨਿਸ ਵਾਲੇ ਜਹਾਜ ਦੇ ਲੋਕ ਤਾਂ ਘਾਬਰ ਗਏ ਅਤੇ ਅਗੇਤੇ ਹੀ ਡਰ ਨਾਲ ਆਪਣਾ ਆਪ ਛੱਡ ਬੈਠੇ, ਪਰ ਸ਼ਾਹੂਕਾਰ ਦੇ