ਪੰਨਾ:ਪੰਜਾਬੀ ਮਿਡਲ ਕੋਰਸ ਪਹਿਲਾ ਭਾਗ.pdf/122

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੧੧੯)

ਦੀ ਵਡਿਆਈ ਤੇ ਧੰਨਵਾਦ ਕਰਕੇ ਉਸ ਨੂੰ ਜੋਰ ਲਾਕੇ ਆਖਿਆ ਜੋ ਮੇਰਾ ਅੱਧਾ ਧਨ ਲੈ ਲੈ ਅਤੇ ਰਹਿੰਦੀ ਉਮਰਾ ਇੱਥੇ ਹੀ ਗੁਜ਼ਾਰ। ਹਾਮਦ ਨੇ ਇਸ ਗੱਲ ਨੂੰ ਨਾ ਮੰਨਿਆਂ ਅਤੇ ਆਪਣੇ ਮਿੱਤਰ ਨੂੰ ਆਖਿਆ ਜੋ ਕੁਝ ਮੈਂ ਕੀਤਾ ਹੈ ਸੋ ਕਿਰਤਗਯਤਾ ਤੇ ਭਾਨੇ ਦਾ ਹੱਕ ਅਦਾ ਕਰਨ ਲਈ ਕੀਤਾ ਹੈ, ਤੁਸੀ ਮੇਰੇ ਦਯਾਵਾਨ ਦਾਤੇ ਸੇ, ਤੁਸੀ ਮੇਰੀ ਜਾਨ ਮੰਗਦੇ ਤਾਂ ਹਾਜ਼ਰ ਕਰ ਦਾ ਤੇ ਜੇ ਤੁਹਾਡੀ ਸੇਵਾ ਵਿੱਚ ਜਾਨ ਜਾਂਦੀ ਤਾਂ ਮੈਂ ਸਕਾਰਥ ਹੋਈ ਸਮਝਦਾ ਪਰ ਈਸ਼ਵਰ ਦੀ ਹੋਰ ਇੱਛਾ ਸੀ, ਤੇ ਮੈਨੂੰ ਇਸ ਤੋਂ ਵਧੀਕ ਹੋਰ ਕੀ ਚਾਹੀਦਾ ਸੀ ਜੋ ਮੈਂ ਇੱਕ ਤਾਂ ਕਿਰਤਘਨ ਨਹੀਂ ਨਿਕਲਿਆ, ਤੇ ਦੂਜੇ ਤੁਹਾਡੇ ਆਨੰਦ ਤੇ ਸੁਖ ਨੂੰ ਕਾਇਮ ਰੱਖਣ ਵਿੱਚ ਸਹਾਇਕ ਹੋਇਆ ਹਾਂ।।
ਭਾਵੇਂ ਹਾਮਦ ਨੇ ਆਪਣੀ ਕਰਨੀ ਘਟਾਕੇ ਹੀ ਪਰ ਤਾਂ ਵੀ ਸ਼ਾਹੂਕਾਰ ਨੇ ਓਸਦੇ ਕੀਤੇ ਨੂੰ, ਜਿੱਥੇ ਤੀਕ ਵਾਹ ਲੱਗੀ, ਚੰਗੀ ਤਰ੍ਹਾਂ ਜਾਤਾ। ਸ਼ਾਹੂਕਾਰ ਨੇ ਮੂੜ ਦੂਜੀ ਵਾਰੀ ਹਾਮਦ ਦੇ ਛਡਾਉਨ ਲਈ ਰੁਪਯਾ ਖਰਚ ਕੀਤਾ ਹੈ ਉਸਨੂੰ ਘਰ ਪੁਚਾਣ ਲਈ ਇੱਕ ਜਹਾਜ ਭਾੜੇ ਕਰ ਲਿਆ ਤੇ ਉਸ ਨੇ ਨਾਲੇ ਉਸਦੇ ਪੁੱਤਰ ਨੇ ਗਲ