ਪੰਨਾ:ਪੰਜਾਬੀ ਮਿਡਲ ਕੋਰਸ ਪਹਿਲਾ ਭਾਗ.pdf/121

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੧੧੮)

ਲਿਆਏ ਸਨ ਤਦ ਮੇਰਾ ਪਿਤਾ ਵੀ ਬੱਧਾ,ਗਿਆ ਸੀ ਮੈਂ ਓਸੇ ਦੀ ਕਿਸਮਤ ਨੂੰ ਰੋਇਆ ਕਰਦਾ ਸਾਂ, ਜਦ ਤੁਹਾ ਬੇਟੇ ਦੇ ਹੂੰ ਕਿਰਦੇ ਸਨ, ਅਤੇ ਜਦ ਤੁਸੀਂ ਕਿਰਪਾ ਕਰਕੇ ਮੇਰੀ ਬੰਦ ਖਲਾਸੀ ਕਰਾਈ ਸੀ ਤਦ ਮੈਂ ਓਸ ਈਸਾਈ ਕੋਲ ਨੱਸਾ ਗਿਆ ਜਿਸ ਨੇ ਮੇਰੇ ਪਿਤਾ ਨੂੰ ਮੁੱਲ ਲਿਆ ਹੋਇਆ ਸੀ ਓਸ ਪਾਸ ਮੈਂ ਬੇਨਤੀ ਕੀਤੀ ਜੋ ਮੈਂ ਚਕੜਾ ਅਰ ਚਲਾਕ ਹਾਂ, ਅਤੇ ਮੇਰਾ ਪਿਉ ਬੁੱਢਾ ਨਾਲੇ ਕਮਜੋਰ ਹੈ ਅਤੇ ਨਾਲ ਹੀ ਰੁਪਏਜੇਹੜੇ ਤੁਸਾਂ ਮੈਨੂੰ ਦਾਨ ਕੀਤੇ ਸੇ ਮੈ ਓਸਦੇ ਅੱਗੇ ਰੱਖ ਦਿੱਤੇ। ਗੱਲ ਕੀ ਮੈਂ ਉਸ ਨੂੰ ਮਨਾ ਲਿਆ ਤੇ ਆਪਣੀ ਥਾਂ ਉੱਸੇ ਜਹਾਜ ਪੁਰ ਆਪਨੇ ਪਿਤਾ ਨੂੰ ਚੜ੍ਹਾ ਕੇ, ਜੇਹੜਾ ਮੇਰੇ ਵਾਸਤੇ ਤੁਸਾਂ ਮਿਥਿਆ ਸੀ, ਘਰ ਭੇਜ ਦਿੱਤਾ ਅਤੇ ਉਸ ਨੂੰ ਖਬਰ ਭੀ ਨ ਕੀਤੀ ਜੋ ਕਿਸ ਤਰ੍ਹਾਂ ਉਸਦੀ ਖਲਾਸੀ ਕਰਾਈ ਸੀ ਉਸ ਵੇਲੇ ਥੀਂ ਮੈਂ ਇੱਥੇ ਪਿਉ ਦੇ ਕਾਰਣ ਤੇ ਕਿਤਯਗਤਾ ਦਾ ਭਾਰ ਉਤਾਰਨ ਲਈ ਬਿਨਾ ਦੰਮਾਂ ਗੁਲਾਮ ਬੈਠਾ ਹੋਇਆ ਹਾਂ॥
ਜਦ ਹਾਮਦ ਨੇ ਆਪਣਾ ਬਿਰਤਾਂਤ ਇਸ ਪ੍ਰਕਾਰ ਸੁਨਾ ਦਿੱਤਾ ਤਾਂ ਸ਼ਾਹਕਾਰ ਨੂੰ ਉਸ ਦੀ ਧਰਮ ਵਾਲੀ ਉੱਚੀ ਬਿਰਤਿ ਵੇਖਕੇ ਬਾਹਲਾ ਅਚੰਬਾ ਹੋਇਆ ਅਤੇ ਉਸ