ਪੰਨਾ:ਪੰਜਾਬੀ ਮਿਡਲ ਕੋਰਸ ਪਹਿਲਾ ਭਾਗ.pdf/128

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੧੨੫)

ਓੜਕ ਨੂੰ ਧੀਰਜ ਕਰਕੇ ਅਕਾਸ਼ ਵੱਲ ਬਾਹੀਂ ਖਲੀਆਂ ਕੀਤੀਆਂ, ਅਤੇ ਉਸ ਪਰਮੇਸ਼ਰ ਦਾ ਧੰਨਵਾਦ ਕੀਤਾ ਜਿਸਨੇ ਉਸਨੂੰ ਆਪਣੇ ਸ਼ੇਰਸ਼ਟ ਮਿੱਤਰ ਦੇ ਬਚਾ ਦਾ ਆਸਰਾਂ ਬਨਾ ਲਿਆ, ਮੁੜ ਓਸੇ ਪਲ ਉੱਥੇ ਚਲਿਆ ਗਿਆ ਜਿੱਥੇ ਸ਼ਾਹੂਕਾਰ ਆਪਨੇ ਲੇਖਾਂ ਨੂੰ ਪਿਆ ਸੀ ਅਤੇ ਦੇਖਦਾ ਸੀ ਜੋ ਨਸੀਬ ਕਿੱਥੇ ਸੱਟਦੇ ਹਨ। ਤੁਰਕ ਨੇ ਸ਼ਾਹੂਕਾਰ ਨੂੰ ਆਪਣਾ ਨਿੱਤ ਪਿਆਰਾ ਅਤੇ ਹੋਰ ਵੀ ਚੰਗੇ ਨਾਉਂ ਦੋਹੜੇ ਮਿੱਥਾਂ ਨੇ ਅਰ ਕ੍ਰਿਤਗਯਤਾ ਨੇ ਸੁਝਾਏ ਕਹਿਕੇ ਬੁਲਾਇਆ ਅਤੇ ਹੁਕਮ ਕੀਤਾ ਜੋ ਇਸਦੀਆਂ ਬੜੀਆਂ ਅਤੇ ਸੰਗਲ ਤਤਕਾਲ ਉੱਤਾਰ ਦਿਓ ਤੇ ਮਗਰੋਂ ਉਨਾਂ ਪਿਉ ਪੁੱਤਾਂ ਨੂੰ ਇੱਕ ਸੁਹਾਵਨੀ ਹਵੇਲੀ ਵਿੱਚ ਲੈ ਆਇਆ ਜੇਹੜੀ ਓਸਦੀ ਆਪਣੀ ਸ਼ਹਿਰ ਵਿੱਚ ਸੀ ਜਦ ਉਹਨਵੇਕਲੇ ਹੋਕੇ ਬੈਠੇ ਤੇ ਆਪੋ ਆਪਣੀ ਵਾਰਤਾ ਕਹਿਣ ਸੁਣਨ ਦਾ ਔਸਰ ਮਿਲਿਆ ਤਾਂ ਹਾਮਦ ਨੇ ਆਖਿਆ ਹੈ ਮਿੱਤਰ! ਜਦੋਂ ਤੇਰੀ ਕ੍ਰਿਪਾ ਕਰਕੇ ਮੇਰੀ ਬੰਦਖਲਾਸ ਹੋਈ ਤੇ ਦੋਸ ਵੱਲ ਗਿਆ ਤਾਂ ਮੈਂ ਤਰਕੀਫ਼ੌਜ ਵਿੱਚ ਅਫਸਰ ਜਾ ਬਣਿਆ ਅਰ ਕਈਆਂ ਥਾਂਵਾਂ ਤੇ ਬਹਾਦਰੀ ਦੱਸਨ ਦੇ ਕਾਰਣ ਵਧਦਾ ੨ ਟਿਊਨਸ ਦਾ ਹਾਕਮ ਬਨ ਗਿਆ, ਜਦ ਥੀ ਮੈਂ ਏਸ ਹੱਦੇ ਉਤੇ ਹੋਇਆ ਹਾਂ, ਮੈਨੂੰ ਸਬਨਾਂ