ਪੰਨਾ:ਪੰਜਾਬੀ ਮਿਡਲ ਕੋਰਸ ਪਹਿਲਾ ਭਾਗ.pdf/18

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੧੫)

ਕਿੱਥੇ? ਸਮੁੰਦਰੋਂ ਪਾਰ ਇੱਕ ਕਰੜੇ ਮੀਲ ਦੀ ਵਿੱਥ ਪਰ ਮਨੁੱਖ ਔਕੜ ਵਿੱਚ ਫਸੇ ਹੋਏ ਹੋਣ ਅਤੇ ਓਹ ਜਿੱਥੇ ਹੈ ਸੀ ਉੱਥੇ ਹੀ ਟਿਕੀ ਰਹੇ ਅਤੇ ਉਸ ਦੀਆਂ ਅੱਖੀਆਂ ਸਾਮਣੇ ਉਹ ਮਰ ਜਾਣ? ਇਹ ਨਹੀਂ ਹੋ ਸਕਦਾ ਸੀ। ਸੋ ਉਹ ਟੁਰ ਪਏ। ਬੁੱਢੇ ਪੁਰਸ਼ ਨੇ ਇੱਕ ਚੱਪਾ ਫੜ ਲਿਆ ਅਤੇ ਕੁੜੀ ਨੇ ਦੂਜਾ, ਅਤੇ ਦੋਵੇਂ ਜਣੇ ਜੋ ਰਲਾਕੇ ਲਹਿਰਾਂ ਵਿੱਚ ਦੀ ਬੇੜੀ ਨੂੰ ਧੱਕੀ ਚਲੇ ਗਏ। ਹਰਦਮ ਇਹੀਓ ਡਰ ਸੀ ਕਿ ਹੁਣ ਬੇੜੀ ਪਾਣੀ ਨਾਲ ਭਰ ਕੇ ਡੁੱਬੀ ਕਿ ਡੁੱਬੀ, ਜਾਂ ਪੱਥਰਾਂ ਨਾਲ ਖਹਿਕੇ ਚੂਰ ਹੋਈ ਕਿ ਹੋਈ।।
ਭਲਾ ਜੇ ਉਨ੍ਹਾਂ ਬਿਚਾਰਿਆਂ ਨੂੰ ਨਸ਼ਟ ਹੋਏ ਹੋਏ ਜਹਾਜ਼ ਉੱਤੋਂ ਉਨ੍ਹਾਂ ਨੇ ਲੈ ਬੀ ਆਂਦਾ ਤਾਂ ਖਬਰੇ ਉਹ ਲਾਈਟ ਹੋਸ ਨੂੰ ਮੁੜਕੇ ਆਂ ਸਨ ਕਿ ਨਾ । ਲਹਿਰਾਂ ਮੁੜ ਪੈਣ ਨੂੰ ਸਨ ਅਤੇ ਘਰ ਵੱਲ ਆਉਂਦੇ ਹੋਏ ਉਨ੍ਹਾਂ ਦੇ ਸਾਮਣੇ ਹੋਣਗੀਆਂ| ਸੱਚ ਪੁੱਛੋ ਤਾਂ ਚੁਫੇਰੇ ਮੌਤ ਪਈ ਦਿਸਦੀ ਸੀ।।
ਜਦ ਉਹ ਲਾਂਗਸਨ ਦੇ ਨੇੜੇ ਜਾ ਪੁੱਜੇ ਕਿ ਜਿੱਥੇ ਉਨ੍ਹਾਂ ਦਾ ਕੰਮ ਬਣ ਸਕਦਾ ਸੀ, ਤਾਂ ਪਿਉ ਕੁੱਦ ਕੇ ਪੱਥਰ ਪੁਰ ਜਾ ਖਲੋਤਾ ਅਤੇ ਧੀ ਨੇ ਝੱਟ ਪੱਟ ਬੇੜੀ ਨੂੰ