ਪੰਨਾ:ਪੰਜਾਬੀ ਮਿਡਲ ਕੋਰਸ ਪਹਿਲਾ ਭਾਗ.pdf/17

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੧੪)

ਅਪਣੇ ਪਿਉ ਨੂੰ ਬੁਲਾਇਆ, ਉਹ ਬੀ ਉਹ ਚੀਕਾਂ ਸੁਣਦਾ ਸੀ,ਜੋ ਚੰਚਲ ਸਮੁੰਦਰ ਵਿੱਚੋਂ ਹੋਕੇ ਆਉਂਦੀਆਂ ਸਨ ਪਰ ਹਨੇਰੇ ਵਿੱਚ ਉਹ ਕੀ ਕਰੇ?
ਓੜਕ ਨੂੰ ਦਿਨ ਚੜਿਆ ਅਤੇ ਸਵੇਰ ਦੇ ਧਮ ਚਾਨਣ ਵਿੱਚ ਸ਼ੀਸ਼ਾ ਲਾਕੇ ਜੋ ਉਨ੍ਹਾਂ ਡਿੱਠਾ ਤਾਂ ਲਾਂਗਸਨ ਟਾਪੂ ਉੱਤੇ ਨਸ਼ਟ ਹੋਇਆਂ ਹੋਇਆਂ ਜਹਾਜ਼ ਅਤੇ ਤਿਸ ਪੁਰ ਇੱਧਰ ਉੱਧਰ ਫਿਰਦੀਆਂ ਸੂਰਤਾਂ ਦਿੱਸੀਆਂ ॥
ਦੋਹਾਂ ਟਾਪੂਆਂ ਦੇ ਵਿਚਕਾਰ ਸਮੁੰਦਰ ਠਾਠਾਂ ਮਾਰਦਾ ਸੀ, ਜਿਸ ਕਰਕੇ ਚੰਗੀ ਬੇੜੀ ਨੂੰ ਤਕੜੇ ਆਦਮੀ ਭੀ ਧੱਕ ਕੇ ਲੈ ਜਾਣ ਤਾਂ ਬੀ ਪੈਂਡਾ ਕਰੜਾ ਜਾਪੇ। ਪਰ ਮੁਨਾਰੇ ਪਰ ਇੱਕ ਨਿੱਕੀ ਜੇਹੀ ਬੜੀ ਬੇਡੌਲ ਜੇਹੀ ਸੀ, ਅਤੇ ਉਹਨੂੰ ਚਲਾਉਣ ਵਾਲੇ ਕੌਣ ? ਇੱਕ ਬੁੱਢਾ ਮਨੁੱਖ ਅਰ ਇੱਕ ਕੁੜੀ ਚਿੜੀ। ਕੇਹੇ ਵੇਲੇ? ਕਿ ਜਦ ਉਸ ਮਹਾਂ ਭਯਾਨਕ ਸਮੁੰਦਰ ਦੀਆਂ ਵੱਡੀਆਂ ਵੱਡੀਆਂ ਲਹਿਰਾਂ ਉੱਲਰ ਕ ਸਿਰ ਨੂੰ ਪਈਆਂ ਆਉਂਦੀਆਂ ਸਨ॥
ਪਹਿਲੇ ਪਹਿਲ ਪਿਉ ਦੀ ਮਰਜ਼ੀ ਨਾ ਸੀ ਕਿ ਅਜੇਹਾ ਖਟਕੇ ਵਾਲਾ ਕੰਮ ਕਰੇ, ਪਰ ਕੁੜੀ ਨੂੰ ਚੈਨ