ਪੰਨਾ:ਪੰਜਾਬੀ ਮਿਡਲ ਕੋਰਸ ਪਹਿਲਾ ਭਾਗ.pdf/206

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੨੦੩)

ਪੈਦਾ ਹੁੰਦੀ ਹੈ, ਉਸ ਤੋਂ ਸੂਰਜ ਦੀ ਗਰਮੀ ਬਹੁਤ ਵਧੀਕ ਹੈ। ਬਸ ਇਹ ਮਲੂਮ ਹੋਇਆ ਕਿ ਭਾਵੇਂ ਕਿਤਨਾ ਵੱਡਾ ਆਤਸ਼ੀ ਸ਼ੀਸ਼ਾ ਬਨਾਓ, ਉਸਦੇ ਨਾਲ ਤੇਜ ਤੋਂ ਤੇਜ ਧੁੱਪ ਵਿੱਚ ਜਿਤਨੀ ਵਧੀਕ ਗਰਮੀ ਪੈਦਾ ਹੋ ਸਕਦੀ ਹੈ ਕਰ ਲਓ, ਪਰ ਉਹ ਖੁਦ ਸੂਰਜ ਦੀ ਗਰਮੀ ਦਾ ਪਾਸਕੂ ਬੀ ਨਾ ਹੋਏਗੀ। ਕਈਆਂ ਮਨੁੱਖਾਂ ਨੇ ਇਤਨਾ ਵੱਡਾ ਆਤਸ਼ੀ ਸ਼ੀਸ਼ਾ ਬਨਾਯਾ ਹੈ। ਜਿਸਦਾ ਘੇਰਾ ਇੱਕ ਗਜ ਦਾ ਸੀ, ਅਤੇ ਉਸਤੋਂ ਅਜੈਬ ਅਜੈਬ ਦਰਜੇ ਦੀ ਤੇਜੀ ਪੈਦਾ ਕੀਤੀ ਹੈ, ਯਥਾ ਫੁਲਾਦ ਕਹੀ ਸਖ਼ਤ ਵਸਤ ਹੈ ਕਿ ਅੱਗ ਦੀ ਗਰਮੀ ਨਾਲ ਬੀ ਉਸ ਪੁਰ ਕੁਝ ਅਸਰ ਨਹੀਂ ਹੁੰਦਾ, ਪਰ ਇਸ ਵੱਡੇ ਸ਼ੀਸ਼ੇ ਨਾਲ ਜੋ ਗਰਮੀ ਸੂਰਜਦੀਆਂ ਕਿਰਨਾਂ ਦੇ ਸਹਾ ਪੈਦਾ ਹੋਈਹੈ,ਇਸਨੇਫੁਲਾਦ ਨੂੰ ਬੀ ਮੋਮਦੀ ਤਰ੍ਹਾਂ ਗਾਲ ਦਿੱਤਾ ਅਤੇ ਹੋਰ ਬਹੁਤ ਚੀਜਾਂ ਜੋ ਲੁਹਾਰਦੀ ਭੱਠੀ ਨੂੰ ਬੀ ਕੁਝ ਜਾਣਦੀਆਂ ਨਹੀਂ, ਇਸ ਗਰਮੀ ਨਾਲ ਪੰਘਰ ਗਈਆਂ ਹਨ। ਇਸਤੋਂ ਜਾਣਿਆਗਿਆ ਕਿ ਖਾਸ ਸੂਰਜ ਵਿੱਚ ਜਿਤਨੀ ਗਰਮੀ ਹੈ, ਉਹ ਪੰਘਰੇ ਹੋਏ ਫੁਲਾਦ ਦੀ ਗਰਮੀ ਤੋਂ ਬੀ ਵਧੀਕ ਹੈ, ਬਲਕਿ ਐਊਂ ਆਖਣਾ ਚਾਹੀਦਾ ਕਿ ਅਸੀਂ ਇਸ ਜ਼ਮੀਨ ਪੁਰ ਛਾਵੇਂ ਜਿਤਨਾ ਚਾਹੀਏ