ਪੰਨਾ:ਪੰਜਾਬੀ ਮਿਡਲ ਕੋਰਸ ਪਹਿਲਾ ਭਾਗ.pdf/207

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੨੦੪)

ਵੱਧ ਤੋਂ ਵੱਧ ਗਰਮੀ ਪੈਦਾ ਕਰ ਲਈਏ, ਪਰਉਹਸੂਰਜ ਦੀ ਗਰਮੀ ਤੋਂ ਘੱਟ ਹੀ ਰਹੇਗੀ॥
ਅਸੀਂ ਤੁਹਾਨੂੰ ਬਹੁਤ ਸਾਰੀਆਂ ਯੁਕਤੀਆਂ ਅਤੇ ਦਿ੍ਸ਼ਟਾਂਤਾਂ ਨਾਲ ਸਮਝਾਯਾ ਹੈ ਕਿ ਸੂਰਜ ਬਹੁਤ ਹੀ ਗਰਮ ਹੈ। ਆਓ ਜਰਾ ਇਸਦੇ ਦੁਸਰੇ ਪਾਸੇ ਵੱਲ ਵੀ ਧਯਾਨ ਕਰੀਏ ਅਤੇ ਸੋਚੀਏ ਕਿ ਕੋਈ ਏਹੋ ਜੇ ਹੀ ਜੁਗਤੀ ਭੀ ਹੈ, ਜਿਸਤੋਂ ਸਾਡਾ ਕਹਿਣਾ ਕੱਟਿਆ ਜਾਂਦਾ ਹੈ, ਕਿਉਂਕਿ ਵਿੱਦਯਾ ਪੜ੍ਹਨ ਦਾ ਏਹੋ ਤਰੀਕਾ ਹੈ ਕਿ ਸਿਰਫ ਇੱਕ ਪਾਸੇ ਦੀਆਂ ਦਲੀਲਾਂ ਅਤੇ ਸਬੂਤੀਆਂ ਨ ਸੁਣੀਏ, ਬਲਕਿ ਉਸਦੇ ਵਿਰੁੱਧ ਜੋ ਜੁਗਤਾਂ ਅਤੇ ਸਬੂਤ ਹੋਣ, ਉਨ੍ਹਾਂ ਪੁਰ ਬੀ ਧਯਾਨ ਕਰੀਏ। ਹੁਣ ਦੇਖਣਾ ਚਾਹੀਦਾ ਹੈ ਕਿ ਕੋਈ ਅਜੇਹੀ ਸੰਕਾ ਬੀ ਹੈ ਕਿ ਜਿਸਤੋਂ ਇਹ ਪ੍ਰਗਟ ਹੋ ਜਾਏ ਕਿ ਸੂਰਜ ਗਰਮ ਨਹੀਂ ਹੈ। ਸੁਣੋ,ਇੱਕ ਵੇਰੀ ਦੀ ਗੱਲ ਹੈ ਕਿ ਅਸੀ ਇਕਬੁਧਿ ਮਾਨ ਮਨੁੱਖ ਨੂੰ ਦਸਦੇ ਸਾਂ ਕਿ ਸੂਰਜ ਵਿੱਚ ਬਹੁਤ ਗਰਮੀ ਹੈ, ਉਸਨੇ ਸਾਡੀ ਗੱਲ ਸੁਣ ਕੇ ਕਿਹਾ ਕਿ ਮਹਾਰਜ ਮੈਨੂੰ ਨਿਸਚਾ ਹੈ ਕਿ ਤੁਸੀਂ ਜ਼ਰੂਰ ਕੁਝ ਭੁੱਲਦੇ ਹੋ ਤੁਸੀ ਇਹ ਕਹਿੰਦੇ ਹੋ ਕਿ ਅਸੀ ਜਿਤਨਾ ਸੂਰਜ ਦੇ ਮੁੱਢ ਜਾਂਦੇ ਹਾਂ ਉਤਨੀ ਹੀ ਗਰਮੀ ਵਧੀਕ ਹੁੰਦੀ ਹੈ,