ਪੰਨਾ:ਪੰਜਾਬੀ ਮਿਡਲ ਕੋਰਸ ਪਹਿਲਾ ਭਾਗ.pdf/212

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੨੦੯)

ਜਾਣਨਾਲ ਪੌਣ ਵਿੱਚ ਕਿਤਨਾਕੁ ਫਰਕ ਪਿਆ | ਪ੍ਰਗਟ ਹੈ ਜਦਕੋਈਮਨੁੱਖ ਕਿਸੇ ਨੀਵੇਂਮਦਾਨ ਵਿੱਚੋਂ ਚੜਦਾ ੨. ਉੱਚੇ ਪਹਾੜ ਪੁਰ ਜਾਏਗਾ ਤਾਂ ਪੌਂਣ ਦੀ ਹੇਠਲੀ ਤਹਿ ਹੇਠਾਂ ਰਹਿਜਾਏਗੀ ਅਤੇ ਉਹਉਸਤੋਂ ਉੱਚਾ ਹੋਜਾਏਗਾ। ਇਹ ਸੱਚ ਹੈ ਕਿ ਪੌਣ ਪਿਰਥੀ ਤੋਂ ਲੈਕੇ ਅਕਾਸ ਦੇ ਉੱਚੇ ਤਬਕੇ ਤੀਕੁ ਜਿਤਨੀ ਫੈਲੀ ਹੋਈ ਹੈ ਉਸ ਦੀ ਉਚਾਈ ਨਾਲੋਂ ਅਜੇ ਉਹ ਮਨੁੱਖ ਬੜੇ ਉੱਚੇ ਪਹਾੜ ਪੁਰ ਜਾਣ ਤੋਂ ਅੱਧੀ ਦੂਰੀ ਨੂੰ ਬੀ ਮੁਕਾ ਨਹੀਂ ਚੁੱਕਾ ਹੈ, ਅਰਥਾਤ ਪੌਣ ਦੀ ਸਭ ਤੋਂ ਉੱਚੀ ਤਹ ਅਜ ਬਹੁਤ ਦੂਰ ਹੈ ਪਰ ਇਹ ਬੀ ਧਿਯਾਨ ਰੱਖੋ ਕਿ ਜਿਤਨਾਕੁ ਉੱਚੇ ਜਾਓਗੇ ਉੱਨਾ ਹੀ ਹਵਾ ਨੂੰ ਹੌਲਾ ਦੇਖੋਗੇ, ਇੱਥੋ ਤੀਕੂੰ ਕਿ ਬਹੁਤ ਉੱਚੇ ਪਹਾੜ ਪੁਰ ਮਨੁੱਖਾਂ ਦੇ ਸਾਹਲੈਣ ਵਾਸਤੇ ਜਿਤਨੀਕੁ ਪੌਣ ਦੀ ਲੋੜ ਹੁੰਦੀ ਹੈ ਉਤਨੀਨਹੀਂ ਮਿਲਦੀ, ਇਸ ਲਈ ਉਹ ਉੱਥੇ ਠਹਿਰ ਨਹੀਂ ਸਕਦੇ ਇਸ ਨੂੰ ਇਸ ਪ੍ਰਕਾਰ ਕਹਿਣਾ ਉਚਿਤ ਹੈ ਕਿ ਜੇਹੜੇ ਮਨੁੱਖ ਪਿਰਥੀ ਦੇ ਤਲ ਪੁਰ ਰਹਿੰਦੇ ਹਨ ਇਨ੍ਹਾਂ ਨੂੰ ਗਰਮ ਰੱਖਨ ਲਈ ਪੌਣ ਦੇ ਬਹੁਤ ਸਾਰੇ ਕੰਬਲ ਇੱਕ ਹੈ ਦੂਜੇ ਦੇ ਉਪਰ ਹੇਠ ਪਏ ਹੋਏ ਹਨ, ਪਰ ਜਦ ਕੋਈ ਮਨੁੱਖ ਉੱਚੇ ਪਹਾੜ ਪੁਰ ਚੜ੍ਹ ਜਾਂਦਾ ਹੈ ਤਾਂ ਉਹ ਕੰਬਲ