ਪੰਨਾ:ਪੰਜਾਬੀ ਮਿਡਲ ਕੋਰਸ ਪਹਿਲਾ ਭਾਗ.pdf/211

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੨੦੮)

ਅਤੇ ਜ਼ਮੀਨ ਨੂੰ ਗਰਮ ਰਖਦੀ ਹੈ। ਬੱਸ ਸਾਡੇ ਗਰਮ ਰਹਿਣ ਦੇ ਲਈ ਸੂਰਜ ਦੀ ਬੀ ਲੋੜ ਹੈ ਜੋ ਸਾਡੇ ਤੀਕੂ ਉਸਦੀਆਂ ਕਿਰਨਾਂ ਪਹੁੰਚਣ ਅਤੇ ਗਰਮੀ ਨੂੰ ਪੈਦਾ ਕਰਨ ਅਤੇ ਪੌਣਬੀ ਜਰੂਰੀਹੈ ਕਿ ਜੋ ਗਰਮੀ ਸਾਡੀਪਿਰਥੀ ਵਿਖੇ ਸੂਰਜ ਦੀਆਂ ਕਿਰਨਾਂ ਨਾਲ ਅੰਦਰ ਵੜ ਗਈ ਹੈ। ਉਹ ਉਸ ਵਿੱਚ ਟਿਕੀ ਰਹੇ। ਤਾਤਪਰਜ ਇਹ ਹੈ ਕਿ ਸਾਡੇ ਗਰਮ ਰਹਿਣ ਲਈ ਪੌਨ ਦੇ ਬਲ ਯਾ ਗਿਲਾਫ਼ ਦੀ ਉਨੀਹੀ ਆਵਸ਼ਕਤਾ ਹੈ ਜਿਤਨੀ ਕਸੂਰਜ ਦੀਆਂ ਕਿਰਨਾਂ ਦੀ ਲੋੜ ਹੈ। ਹੁਣ ਥੋੜਾ ਜਿਹਾ ਸਮਝੋ ਕਿ ਜੋ ਮਨੁੱਖ ਦੁਪਹਿਰ ਦੇ ਵੇਲੇ ਕਿਸੇ ਉੱਚੇ ਪਹਾੜ ਦੀ ਟੀਸੀ ਤੇ ਜਾਂਦਾ ਹੈ, ਉਹ ਜ਼ਰੂਰ ਕੁਝਕੁ ਸੂਰਜ ਦੇ ਨੇੜੇ ਤਾਂ ਹੋ ਜਾਂਦਾਹੈ ਅਤੇ ਉਸਨੂੰ ਕੁਝ ਗਰਮੀ ਵਧੀਕ ਮਲੂਮ ਹੋਣੀ ਚਾਹੀਦੀ ਹੈ,ਪਰ ਹਿਸਾਬ ਕਰੀਏ ਤਾਂ ਜਿਤਨੀ ਕੁ ਗਰਮੀ ਬੜੇ ਉੱਚੇ ਪਹਾੜ ਪੁਰ ਜਾਣ ਕਰਕੇ ਵਧੀਕ ਹੋਣੀ ਚਾਹੀਦੀ ਹੈ ਉਹ ਕਈ ਕਰੋੜਵਾਂ ਹਿੱਸਾ ਹੁੰਦੀ ਹੈ ਅਤੇ ਇਸ ਕਦਰ ਘੱਟ ਹੈ ਕਿ ਥਰਮਾਮੀਟਰ ਵਿੱਚ (ਜਿਸ ਨਾਲ ਗਰਮੀ ਸਰਦੀ ਪ੍ਰਤੀਤ ਹੋ ਜਾਂਦੀ ਹੈ) ਇਸ ਗਰਮਾਂ ਦੇ ਵਧੀਕ ਹੋਣ ਕਰਕੇ ਕੁਝ ਫ਼ਰਕ ਨਹੀਂ ਆਉਂਦਾ ਹੈ ਹੁਣ ਇਸਤੋਂ ਉਲਟ ਦੇਖੀਏ ਕਿ ਉੱਚੇ ਪਹਾੜ ਪੂਰੇ