ਪੰਨਾ:ਪੰਜਾਬੀ ਮਿਡਲ ਕੋਰਸ ਪਹਿਲਾ ਭਾਗ.pdf/210

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੨੦੧)

ਨਹੀਂ ਇੱਕ ਹੋਰ ਕੰਮ ਬੀ ਇਸ ਤੋਂ ਨਿਕਲਦਾ ਹੈ, ਅਤੇ ਉਹ ਬੀ ਇੱਕ ਅਜੇਹਾ ਵੱਡਾ ਕੰਮ ਹੈ ਜਿਹਾਕੁ ਸੁਆਸ ਦਾ ਲੈਣਾ, ਜਿਸ ਤੋਂ ਬਿਨਾ ਸਾਡਾ ਨਿਰਬਾਹ ਨਹੀਂ ਹੁੰਦਾ। ਉਹ ਇਹ ਕੰਮ ਹੈ ਕਿ ਪੌਣ ਜੋ ਚਾਰੇ ਪਾਸੇ ਜ਼ਮੀਨ ਤੇ ਫੈਲੀ ਹੋਈ ਹੈ,ਉਹ ਮਾਨੋਂ ਜ਼ਮੀਨ ਦੇ ਲਈ ਇੱਕ ਕਬਲ ਦੀ ਪੁਸ਼ਾਕ ਹੈ ਜਿਸ ਨਾਲ ਪਿਰਥੀ ਗਰਮ ਰਹਿੰਦੀ ਹੈ। ਇੱਕ ਕੰਬਲ ਨਹੀਂ ਸਗੋਂ ਸੈਂਕੜੇ ਕੰਬਲਾਂ ਦਾ ਇੱਕ ਅੰਬਾਰ ਹੈ, ਜੋ ਇੱਕ ਦੂਜੇ ਤੇ ਹੇਠ ਉੱਤੇ ਵੱਡੀ ਉਚਾਈ ਤੀਕੂੰ ਪਏ ਹਨ। ਜੇਕਰ ਪਿਰਥੀ ਦੇਤਲ ਪੁਰ ਪੌਣ ਦੇ ਇਨ੍ਹਾਂ ਕੰਬਲਾਂ ਦਾ ਗਿਲਾਫ (ਉਛਾੜ) ਨਾ ਚੜਿ੍ਆ ਹੁੰਦਾ ਤਾਂ ਜੇਹੜੀ ਗਰਮੀ ਇਸ ਦੇ ਅੰਦਰ ਸੂਰਜ ਦੀਆਂ ਕਿਰਨਾਂ ਨਾਲ ਇਕੱਠੀ ਹੁੰਦੀ ਹੈ ਉਹ ਸਾਰੀ ਇਸ ਵਿੱਚੋਂ ਨਿਕਲ ਕੇ ਅਕਾਸ਼ ਵੱਲ ਉੱਡ ਜਾਂਦੀ, ਅਤੇ ਧਰਤੀ ਠੰਢੀ ਠਾਰ ਹੋ ਜਾਂਦੀ ਅਤੇ ਉਸ ਪੁਰ ਨਾ ਤਾਂਪਸ਼ੂ ਜੀਉਂਦੇ ਰਹਿੰਦੇ ਅਤੇ ਨ ਬ੍ਰਿਛ ਰਹਿੰਦੇ, ਬਸ ਯਾਦ ਰੱਖੋ ਕਿ ਏਹੋ ਪੌਣ ਜਿਸ ਕਰਕੇ ਅਸੀਂ ਸਾਹ ਕੇ ਜੀਉਂਦੇ ਹਾਂ ਇੱਕ ਹੋਰ ਤਰ੍ਹਾਂ ਬੀ ਸਾਡੇ ਜੀਉਨੇ ਨੂੰ ਦਿ੍ੜ ਰੱਖਦੀ ਹੈ ਅਰਥਾਤ ਆਪਣੇ ਗਿਲਾਫ਼ ਨਾਲੀ ਪਿਰਥੀ ਦੇ ਅੰਦਰ ਦੀ ਗਰਮੀ ਨੂੰ ਨਿਕਲਨ ਨਹੀਂ ਦੇਂਦੀ