ਪੰਨਾ:ਪੰਜਾਬੀ ਮਿਡਲ ਕੋਰਸ ਪਹਿਲਾ ਭਾਗ.pdf/209

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੨੦੬)

ਅਸਰ ਪੈਦਾ ਕਰਦੀਆਂ ਹਨ। ਇੱਕ ਤਾਂ ਸੂਰਜ ਦੀਆਂ ਕਿਰਨਾਂ, ਦੁਸਰੀ ਪੌਨ, ਤੁਹਾਨੂੰ ਮਲੂਮ ਹੈ ਜੇਕਰ ਪੌਨ ਨਾ ਹੋਵੇ ਤਾਂ ਅਸੀਂ ਸੁਆਸ ਨਾ ਲੈ ਸੱਕੀਏ ਅਤੇ ਉੱਸੇ ਵੇਲੇ ਮਰ ਜਾਈਏ। ਇਹ ਹਵਾਈ ਸਮੁੰਦ ਹਰ ਥਾਂ ਸਾਡੇ ਚਾਰੇ ਪਾਸੇ ਭਰੇ ਹੋਏ ਹਨ। ਜੇਹੜੇ ਮਨੁੱਖ ਉੱਡਣ ਖਟੋਲੇ ਪੁਰ ਬੈਠ ਕੇ ਅਕਾਸ਼ ਵੱਲ ਉਡਦੇ ਹਨ, ਉਹ ਬੀ ਇੱਸੇ ਪਵਨ ਦੇ ਜੋਰ ਨਾਲ ਉੱਪਰ ਨੂੰ ਜਾਂਦੇ ਹਨ। ਜੇਕਰ ਅਕਾਸ਼ ਵਿੱਚ ਪੌਨ ਨਾਂ ਹੁੰਦੀ ਤੇ ਨਾ ਚੀਲਾਂ ਅਕਾਸ਼ ਵਿੱਚ ਉਡਦੀਆਂ ਦਿਸਦੀਆਂ ਅਤੇ ਨਾ ਪਲੰਗ, ਨਾ ਉੱਡਣ ਖਟੋਲੇ ਅਕਾਸ਼ ਵੱਲ ਚੜ੍ਹਦੇ! ਬੱਸ ਹੁਣ ਮਲੂਮ ਹੋਇਆ ਕਿ ਅਕਾਸ਼ ਵਿੱਚ ਕੋਹਾਂ ਦੀ ਉਚਾਈ ਤੀਕੂੰ ਭੀ ਹਵਾ ਹੈ,ਪਰ ਜਿਤਨਾ ਉੱਪਰ ਚੜ੍ਹੀਏ ਉਤਨੀ ਹੀ ਹਲਕੀ ਪੌਨ ਮਿਲਦੀ ਹੈ, ਇੱਥੋਂ ਤੀਕਣ ਕਿ ਕਈ ਜਗ੍ਹਾਂ ਬੜੇ ਉੱਚੇ ਪਹਾੜਾਂ ਪੁਰ ਪੌਣ ਇਤਨੀ ਹੌਲੀ ਹੋ ਜਾਂਦੀ ਹੋ ਕਿ ਉੱਥੇ ਮਨੁੱਖ ਨੂੰ ਸੁਆਸ ਲੈਣਾ ਬੀ ਔਖਾ ਹੋ ਜਾਂਦਾ ਹੈ॥
ਹੁਣ ਥੋੜਾ ਜਿਹਾ ਸੋਚੋ ਕਿ ਪੌਣ ਤੋਂ ਸਾਨੂੰ ਕੀਕੀ ਛੱਲ ਮਿਲਦੇ ਹਨ। ਤੁਸੀਂ ਸ਼ਾਬਿਦ ਏਹੋ ਜਾਨਦੇ ਹੋਵੋਗੇ ਕਿ ਪੌਣ ਤਾਂ ਸਿਰਫ਼ ਸਾਡੇ ਸੁਆਸ ਲੈਨ ਦੇ ਲਈ ਹੈ,