ਪੰਨਾ:ਪੰਜਾਬੀ ਮਿਡਲ ਕੋਰਸ ਪਹਿਲਾ ਭਾਗ.pdf/230

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੨੨੯)

ਗਰਮੀ ਦੀ ਰੁੱਤ ਸਦਾ ਰਹਿੰਦੀ ਹੈ ਅਤੇਮਹੀਨਿਆਂ ਤੀਕੀ ਬਰਾਬਰ ਤੇਜ਼ ਧੁੱਪ ਪੈਂਦੀ ਰਹਿੰਦੀ ਹੈ, ਇਸ ਲਈ ਪੌਣ ਵਿੱਚ ਇਹ ਹਲ ਚਲ ਰਹਿੰਦੀ ਹੈ ਅਤੇ ਇਸ ਲਈ ਹਨੇਰੀਆਂ ਚਲਦੀਆਂ ਰਹਿੰਦੀਆਂ ਹਨ। ਬਸ ਹੁਣ ਯਾਦ ਰੱਖੋ ਕਿ ਧਰਤੀ ਪਰ ਜਿਸ ਕਦਰ ਪੌਣ ਚਲਦੀ ਹੈ ਓਸਦਾ ਕਾਰਨ ਬੀ ਸੂਰਜ ਹੀ ਹੈ। ਹੁਣ ਤੁਹਾਡੀ ਸਮਝ ਵਿੱਚ ਆ ਗਿਆ ਹੋਵੇਗਾ ਕਿ ਜਦ ਅਸੀ ਮਿੱਤਾਂ ਵਿੱਚ ਬੈਠਕੇ ਚਾਹ ਪੀਣ ਦਾ ਅਨੰਦ ਲੈਂਦੇ ਹਾਂ, ਤਾਂ ਓਸ ਦੇ ਲਈ ਬੀ ਸਾਨੂੰ ਸੂਰਜ ਦਾ ਕਿਤਨਾ ਕੁ ਧੰਨਵਾਦ ਕਰਨਾ ਚਾਹੀਦਾਹੈ, ਕਿਉਂਕਿ ਉਸਦੀ ਪਾ ਨਾਲ ਸਾਨੂੰ ਕੜੀ ਤੇ ਕੋਲਾ ਮਿਲਦਾ ਹੈ ਜਿਸਤੋਂ ਚਾਹ ਤਿਆਰ ਹੁੰਦੀ ਹੈ ਅਤੇ ਸੂਰਜ ਦੀ ਹੀ ਗਰਮੀ ਨਾਲ ਚਾਹ ਦੇ ਪੁੱਤਾਂ ਵਿੱਚ ਸੁਆਦ ਅਤੇ ਸੁਗੰਧ ਹੁੰਦੀ ਹੈ, ਅਤੇ ਫੇਰ ਸ਼ਰਜ ਦੀ ਹੀ ਗਰਮੀ ਨਾਲ ਪੌਣ ਚਲਦੀ ਹੈ। ਜਿਸ ਦੇ ਨਾਲ ਸਮੰਦ ਵਿੱਚ ਜਹਾਜ ਤੁਰਦੇ ਹਨ, ਅਤੇ ਮੌਦਾਗਰ ਚਾਹ ਨੂੰ ਲੋਕਾਂ ਦੇ ਲਈ ਇੱਕ ਦੇਸ਼ ਤੋਂ ਦੂਜੇ ਦੋਸ ਵਿਖੇ ਲੈ ਜਾਂਦੇ ਹਨ॥
ਇਸਤੋਂ ਬਿਨਾਂ ਅਸੀਂ ਇਹ ਵੀ ਦੱਸ ਸਕਦੇ ਹਾਂ ਕਿ ਚਾਹ ਦੇ ਪਾਣੀ ਨੂੰ ਵੀ ਸੂਰਜ ਦੇ ਹੀ ਕੋਲੋਂ