ਪੰਨਾ:ਪੰਜਾਬੀ ਮਿਡਲ ਕੋਰਸ ਪਹਿਲਾ ਭਾਗ.pdf/233

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੨੩੨ )

ਵਸਦਿਆਂ ਵਸਦਿਆਂ ਓੜਕ ਨੂੰ ਇੱਕ ਦਿਨ ਸਾਰਾ ਪਾਣੀ ਮੁੱਕ ਜਾਏਗਾ। ਹੁਣ ਆਓ ਦੌੜਾ ਜਿਹਾ ਇਸ ਤੋਂ ਅੱਗੇ ਪੈਰ ਰੱਖ ਕੇ ਨ ਕਰੀਏ ਤਾਂ ਸਾਨੂੰ ਮਲੂਮ ਹੋ ਜਾਏਗਾ ਕਿ ਬੜਾ ਕ੍ਰਿਪਾਲੂ ਮਿੱਤ੍ਰ ਸੂਰਜ ਹੀ ਇਸ ਗੱਲ ਵਿੱਚ ਸਹਾਇਤਾ ਕਰਦਾ ਹੈ, ਪਰ ਪ੍ਰਗਟ ਨਹੀਂ ਬਲਕਿ ਗੁਪਤ ਹੈ, ਅਤੇ ਇਸਦਾਭਲਮਨਸਉ ਹੈ। ਉਹ ਅਪਣੀਆਂ ਬਹੁਤ ਚੰਗੀਆਂ ਗਰਮ ਕਿਰਨਾਂ ਸੰਸਾਰ ਦੇ ਸਮੂੰਦਾਂ ਪੁਰ ਸਿਟਦਾ ਰਹਿੰਦਾ ਹੈ, ਅਤੇ ਗਰਮੀਨਾਸਮੰਦਾਕੁਝ ਕੁ ਪਾਣੀ ਬੁਖਾਰ ਯਾ ਵਾਸਪ ਬਨ ਜਾਂਦਾ ਹੈ। ਬੁਖਾਰ ਪੈਣ ਤੋਂ ਹੌਣ ਜੋ ਹੁੰਦੇ ਹਨ ਇਸ ਲਈ ਅਕਾਸ਼ ਵਿੱਚ ਕੋਹਾਂ ਤੀਕ ਚਜਾਂਦੇ ਹਨ, ਉੱਥੇ ਜਾਕੇ ਬੱਦਲਦਾ ਸਰੂਪ ਬਨ ਜਾਂਦੇ ਹਨ ਅਤੇ ਪੌਣ ਦੇ ਜੋਰ ਨਾਲ ਆਪਣੇ ਪਾਣੀ ਨੂੰ ਫੇਰ ਮੀਹ ਦੇ ਸਰੂਪ ਵਿੱਚ ਧਰਤੀ ਪੁਰ ਵਸਾ ਕੇ ਖੁਸ਼ਕ ਦੇਸਾਂ ਨੂੰ ਤਰ ਕਰ ਦੇਂਦੇ ਹਨ। ਬਾਹਲਾ ਕੀ ਕਹਿਨਾ ਹੈ ਇਹ ਗੱਲ ਤੁਹਾਡੀ ਸਮਝ ਵਿੱਚ ਆ ਗਈ ਹੋਵੇਗੀ ਕਿ ਸੰਸਾਰ ਪੁਰ ਜੇਹੜੇ ਵੱਡੇ ਸਮੁੰਦਰ ਹਨ, ਉਨ੍ਹਾਂ ਵਿੱਚੋਂ ਪਾਣੀ ਦਾ ਸਾਰਾ ਖਜਾਨਾ ਸਾਡੇ ਲਈ ਸੂਰਜ ਦੀ ਕ੍ਰਿਪਾ ਨਾਲ ਆਉਂਦਾ ਹੈ ਅਤੇ ਸੂਰਜਹੀ ਪੌਣਦੇ ਵਸੀਲੇ ਨਾਲ ਉਸ ਪਾਣੀ ਨੂੰ ਅਜੇਹੀਆਂ ਜਗਾਂ ਪੁਰ ਪੁਚਾ ਦੇਂਦਾ ਹੈ।