ਪੰਨਾ:ਪੰਜਾਬੀ ਮਿਡਲ ਕੋਰਸ ਪਹਿਲਾ ਭਾਗ.pdf/234

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੨੩੩)

ਜਿੱਥੋਂ ਉਹ ਸਾਡੇ ਖੂਹਾਂ ਤਲਾਵਾਂ ਅਤੇ ਪਾਣੀ ਦੇ ਨਲਾਂ ਵਿੱਚ ਆ ਜਾਂਦਾ ਹੈ, ਉੱਥੋਂ ਅਸੀਂ ਆਪਣੀ ਚਾਹ ਦੀ ਪਤੀਲੀ ਭਰ ਲੈਂਦੇ ਹਾਂ। ਬੜੇ ਪ੍ਰਤਾਪ ਸੂਰਜ ਦੀ ਇੱਕ ਹੋਰ ਕ੍ਰਿਪਾ ਇਹ ਹੈ ਕਿ ਸਮੁੰਦ ਦਾ ਸਾਰਾ ਪਾਣੀ ਤੁਸੀ ਜਾਨਦੇ ਹੀ ਹੋ ਕਿ ਉੱਕਾ ਹੀ ਖਰਾ ਹੁੰਦਾ ਹੈ ਅਤੇ ਜੇਕਰ ਉਹ ਜਿਉਂ ਤਿਉਂ ਖਾਰੇ ਦਾ ਖਾਰਾ ਪਾਣੀ ਸਾਡੇ ਖੂਹਾਂ ਭਲਾਵਾਂ ਵਿੱਚ ਪਹੁੰਚਦਾ ਤਾਂ ਕੀ ਚਾਹ ਬਨਦੀ ਅਤੇ ਇਸ ਵਿੱਚ ਕੀ ਸ਼ਾਦ ਹੁੰਦਾ। ਹੁਣ ਸੁਣੋ ਕਿ ਜਦ ਸੂਰਜ ਸਮੁੰਦ ਦੇ ਤਲ ਤੋਂ ਪਾਣੀ ਨੂੰ ਬੁਖਾਰ ਬਨਾਕੇ ਉਡਾਉਂਦਾ ਹੈ, ਤਾਂ ਉਸ ਵੇਲੇ ਇਹ ਬੜੀ ਸਿਆਣਪ ਕਰਦ। ਹੈ ਕਿ ਜੋ ਉਸ ਵਿੱਚ ਲੂਨ ਘੁਲਿਆ ਹੁੰਦਾ ਹੈ ਉਸ ਨੂੰ ਉੱਥੇ ਹੀ ਛੱਡ ਦਿੰਦਾ ਹੈ, ਅਤੇ ਬੜਾ ਚੰਗਾ ਨਿਰਮਲ ਪਾਣੀ ਲੈ ਆਉਂਦਾ ਹੈ। ਜਦ ਚਾਹ ਬਨਦੀ ਹੈ ਤਾਂ ਉਸਦੇ ਨਾਲ ਬਿਸਕੁਟ ਯਾ ਹੋਰ ਕੋਈ ਖੁਸ਼ਕ ਟਿੱਕੀ ਬੀ ਖਾਂਦੇ ਹਨ। ਉਨ੍ਹਾਂ ਦੇ ਪਕਾਉਨ ਅਤੇ ਸੇਕਨ ਵਿੱਚ ਅਤੇ ਜਿਸ ਕਣਕ ਦੇ ਆਟੇ ਨਾਲ ਉਹ ਬਨਦੀ ਹੈ ਉਸ ਨੂੰ ਖੇਤ ਵਿੱਚ ਉਗਾਉਣ ਲਈ ਬੀ ਸੂਰਜ ਹੀ ਸਹਾਇਤ, ਕਰਦਾ ਹੈ, ਪਰ ਜਿੰਨਾਂ ਚਿਰ ਕਣਕ ਨੂੰ ਪੀਹ ਕੇ ਆਟਾ ਨਾ ਬਨਾਈਏ ਬਿਸਕੁਟ ਅਤੇ ਖੁਸ਼ਕ ਮੱਠੀ ਬਨ ਨਹੀਂ