ਪੰਨਾ:ਪੰਜਾਬੀ ਮਿਡਲ ਕੋਰਸ ਪਹਿਲਾ ਭਾਗ.pdf/235

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੨੩੪)

ਸੱਕਦੀ। ਆਟਾ ਕਈਆਂ ਤਰ੍ਹਾਂ ਨਾਲ ਪੀਸਿਆ ਜਾਂਦਾ ਹੈ, ਜੇਕਰ ਪੌਣ ਦੀ ਚੱਕੀ ਨਾਲ ਪੀਸਆ ਤਾਂਪੌਣ ਦੇ ਚਲਾਂਨ ਵਾਲਾ ਬੀ ਸੂਰਜ ਹੀ ਹੈ, ਅਤੇ ਜੇਕਰ ਆਟੇ ਦੀ ਚੱਕੀ ਅੰਜਨ ਦੇ ਜ਼ੋਰ ਨਾਲ ਚੱਲੇ ਤਾਂ ਅੰਜਨ ਲੱਕੜੀਆਂ ਯਾ ਕੋਲਿਆਂ ਤੋਂ ਬਿਨ੍ਹਾਂ ਕੰਮ ਨਹੀਂ ਦੇ ਸਕਦਾ ਅਤੇ ਲੱਕੜੀ ਯਾ ਕੋਲੇ ਵਿੱਚ ਜੋ ਗਰਮੀ ਦੀ ਤਾਕਤ ਹੈ ਉਹ ਸੂਰਜ ਕੋਲੋਂ ਹੀ ਪੈਦਾ ਹੁੰਦੀ ਹੈ, ਅਤੇ ਜੇ ਉਹ ਆਟਾ ਪਨਚੱਕੀ ਵਿੱਚ ਪੀਸਿਆ ਹੈ ਤਾਂਬੀ ਸੂਰਜ ਦੀ ਸਹਾਇਤਾ ਨਾਲ ਪੀਠਾ ਹੈ, ਕਿਉਂਕਿ ਪਹਿਲਾਂ ਸੂਰਜ ਨੇ ਪਾਣੀ ਦੇ ਬਖਾਰ ਬਨਾ ਕੇ ਉਨਾਂ ਨੂੰ ਅਕਾਸ਼ ਵਿੱਚ ਉੱਚਾ ਕੀਤਾ ਅਤੇ ਉੱਥੋਂ ਬੱਦਲ ਬਨਕੇ ਮੀਂਹ ਵੱਸਿਆ ਅਤੇ ਜਦ ਮੀਂਹ ਦਾ ਪਾਣੀ ਉੱਪਰੋਂ ਵਗਦਾ ੨ ਸਮੁੰਦ ਵੱਲ ਫੇਰ ਜਾਂਦਾ ਸੀ, ਉਸ ਵੇਲੇ ਰਸਤੇ ਵਿੱਚ ਲੋਕਾਂ ਨੇ ਦਰ ਦੇ ਕੰਢੇ ਪੁਰ ਪਨਚੱਕੀ ਬਨਾ ਕੇ ਉਸ ਕੋਲੋਂ ਆਪਣਾ ਆਟਾ ਪਿਸਾਉਣ ਦਾ ਕੰਮ ਲਿਆ। ਪਾਣੀ ਵਿੱਚ ਆਰਾ ਪੀਹਨ ਦੀ ਕੁੱਬਤ ਸਿਰਫ ਇਸਤਰ੍ਹਾਂ ਹੈ ਕਿ ਉਹ ਨੀਵੇਂ ਪਾਸੇ ਵਗਦਾ ਰਿਹਾ ਹੈ,ਪਰ ਜੇਕਰ ਸੂਰਜ ਸਹਾਇਤਾਦੇਕੇ ਉਸਨੂੰ ਨੀਵੇਂ ਤੋਂ ਅਰਥਾਤ ਸਮੁੰਦ ਤੋਂ ਚੁੱਕਕੇ ਉੱਚੇਲ ਪੁਰ ਅਰਥਾਤ ਪਹਾੜ ਥਾਂ ਉੱਚੀਆਂ ਜਗ੍ਹਾ ਪੁਰ ਪੁਚਾਨਾ