ਪੰਨਾ:ਪੰਜਾਬੀ ਮਿਡਲ ਕੋਰਸ ਪਹਿਲਾ ਭਾਗ.pdf/237

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੨੩੬)

ਖਾਂਦਾ ਹੈ ਉਹ ਕਿਸ ਤਰ੍ਹਾਂ ਪੈਦਾ ਹੁੰਦੀ ਹੈ? ਸੂਰਜ ਦੀ ਹੀ ਕ੍ਰਿਪਾ ਹੈ, ਬਾਹਲਾ ਕੀ ਕਹਿਨਾ ਹੈ ਜਿਸ ਪਾਸਿਓਂ ਜੀ ਚਾਹੇ ਇਸ ਪ੍ਰਸ਼ਨ ਪੁਰ ਦ੍ਰਿਸ਼ਟੀ ਕਰੋ,ਚਾਹ ਦੇ ਨਾਲ ਬਿਸਕੁਟ ਯਾ ਹੋਰ ਖੁਸ਼ਕ ਚੀਜ਼ ਜੋ ਖਾਂਦੇ ਹੋ ਉਨ੍ਹਾਂ ਦੇ ਲਈ ਕਣਕ ਨੂੰ ਪੀਹ ਕੇ ਮਾਟਾ ਝਨਾਨਾ ਕੇਵਲ ਸੂਰਜ ਦੇ ਹੀ ਆਸ ਹੈ॥
ਪਰ ਜਦ ਭੋਜਨ ਖਾਂਦੇ ਅਤੇ ਚਾਹ ਪੀਂਦੇ ਹਨ, ਤਾਂ ਧਨੀ ਮਨੁੱਖ ਸਫੇਦ ਕੱਪੜਾਂ ਹੇਠਾਂ ਬਿਛਾਕੇ ਉਸ ਉੱਤੇ ਖਾਨ ਵਾਲੀਆਂ ਚੀਜ਼ਾਂ ਰੱਖਦੇ ਹਨ, ਪਰ ਇਸ ਕੱਪੜੇ ਦਾ ਚਿੱਟਾ ਰੰਗ ਬੀ ਸੂਰਜ ਦੀ ਕ੍ਰਿਪਾ ਨਾਲ ਹੈ। ਗੱਲ ਕਾਹਦੀ ਸ਼ਾਰੇ ਰੰਗ ਬਰੰਗੇ ਸੁੰਦਰ ਕੱਪੜੇ ਜੋ ਲੜਕੇ ਲੜਕੀਆਂ ਅਤੇ ਤੀਮੀਆਂ, ਮਰਦ ਪਾਉਂਦੇ ਹਨ ਉਨ੍ਹਾਂ ਦਾ ਸੋਹਨਾ ਰੰਗ ਸੂਰਜ ਦੀ ਪੈਦਾ ਕਰਦਾ ਹੈ ਅਸੀ ਇਹ ਆਖਦੇ ਹਾਂ ਕਿ ਸੂਰਜ ਦੀ ਰੋਸ਼ਨੀ ਅੱਖਾਂ ਨੂੰ ਕੇਹੀ ਸੰਦਰ ਦਿਸਦੀ ਹੈ ਅਤੇ ਇਸਦਾ ਅਰਥ ਬਿਲਕੁਲ ਠੀਕ ਹੈ। ਅਤੇ ਜਿਸ ਤਰਾਂ ਅਸੀ ਹਿੰਦੁਸਤਾਨੀ ਮਨੁਖ ਆਪਣੇ ਪਿਆਰਿਆਂ ਬੱਚਿਆਂ ਨੂੰ ਇਹ ਆਖਦੇ ਹਾਂ ਕਿ ਆਓ, ਮੇਰੀਆਂ ਅੱਖਾਂ ਦੀ ਪੁਤਲੀ, ਮੇਰੇ ਜਿਗਰ ਦੇ ਟੁਕੜੇ, ਮੇਰੇ ਚੰਦ, ਇੱਸੇ ਤਰ੍ਹਾਂ ਅੰਗੇਜ਼ ਆਪਣਿਆਂ ਬੱਚਿਆਂ ਨੂੰ