ਪੰਨਾ:ਪੰਜਾਬੀ ਮਿਡਲ ਕੋਰਸ ਪਹਿਲਾ ਭਾਗ.pdf/238

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੨੩੨)

ਆਖਦੇ ਹਨ ਆਓ ਮੇਰੀ ਛੋਟੀ ਜੇਹੀ ਸੂਰਜ ਦੀ ਕਿਰਨ, ਅਸਲ ਵਿੱਚ ਇਹ ਨਾਮ ਬੜਾ ਹੀ ਪ੍ਰਸਿੱਧ ਹੈ ਕਿਉਂਕਿ ਜਿਸਤਰ੍ਹਾਂ ਸੂਰਜ ਦੀਆਂ ਕਿਰਨਾਂ ਤੋਂ ਘਰਵਿੱਚ ਚਾਨਣਾ ਹੁੰਦਾ ਹੈ ਇਸੇ ਤਰ੍ਹਾਂ ਪਿਆਰਿਆਂ ੨ ਬੱਚਿਆਂ ਨਾਲ ਘਰ ਨੂੰ ਰੌਨਕ ਹੁੰਦੀ ਹੈ। ਇਤਨੇ ਸਾਰੇ ਲੰਮੇ ਚੌੜੇ ਲੇਖ ਲਿਖਣ ਦਾ ਇਹ ਪਰੋਜਨ ਹੈ ਕਿ ਸੂਰਜ ਤੋਂ ਬਿਨਾਂ ਸਾਡਾ ਜੀਵਣਾ ਬੀ ਨਹੀ ਹੋ ਸਕਦਾ, ਇਸ ਲਈ ਉਸ ਸੂਰਜ ਦੇ ਬਨਾਨ ਵਾਲੇ ਪਰਮੇਸ਼ਰ ਦਾ ਸਦਾ ਧੰਨਵਾਦ ਕਰਦੇ ਰਹੀਏ ਕਿ ਜਿਸ ਨੇ ਸਾਡੇ ਸੁਖ ਲਈ ਅਜੇਹੇ ਪਦਾਰਥ ਬਣਾ ਦਿੱਤੇ ਹਨ, ਅਸੀਂ ਉਸਨੂੰ ਕਦੇ ਨ ਭੁੱਲੀਏ ਤੇ ਹਰ ਵੇਲੇ ਉਸ ਨੂੰ ਯਾਦ ਕਰਕੇ ਉਸ ਦਾ ਧੰਨਵਾਦ ਕਰੀਏ॥

ਅੰਮ੍ਰਿਤਸਰ ਦਾ ਬਿ੍ਤਾਂਤ

ਤਵਾਰੀਖ ਖ਼ਾਲਸਾ ਵਿੱਚ ਐਉਂ ਲਿਖਿਆ ਹੈ ਕਿ ਤੀਸਰੇ ਗੁਰੂ ਅਮਰਦਾਸ ਜੀ ਨੇ ਇਹ ਸੋਚਿਆ ਕਿ ਜੀਕੂੰ ਗੁਰੂਨਾਨਕ ਜੀ ਦੇ ਪੁੱਤ੍ਰ ਗੁਰੂ ਅੰਗਦ ਜੀ ਨਾਲ ਵਿਰੋਧ ਰੱਖਦੇ ਰਹੇ ਹਨ, ਅਤੇ ਗੁਰੂ ਅੰਗਦ ਜੀ ਦੇ ਪੁੱਤ੍ਰ