ਪੰਨਾ:ਪੰਜਾਬੀ ਮਿਡਲ ਕੋਰਸ ਪਹਿਲਾ ਭਾਗ.pdf/239

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੨੩੮)

ਸਾਡੇ ਨਾਲ ਵੈਰ ਰੱਖਦੇ ਰਹੇ ਹਨ, ਇੱਸੇਤਰ੍ਹਾਂ ਸਾਡੇ ਪੁੱਤ੍ਰ ਰਾਮਦਾਸ ਜੀ ਨੂੰ ਕਲੇਸ਼ ਦੇਣਗੇ। ਇਹ ਸੋਚਕੇ ਉਸ ਥਾਂ ਜਿੱਥੇ ਸੰਮਤ ੧੫੫੬ ਬਿਕ੍ਰਮੀ ਨੂੰ ਗੁਰੂ ਨਾਨਕ ਦੇਵ ਜੀ ਰਾਮਤੀਰਥ ਨੂੰ ਜਾਂਦੇ ਏ ਦੋਪਹਿਰ ਠਹਿਰਕੇ ਵਰ ਦੇ ਗਏ ਸੇ, ਕਿ ਇੱਥੇ ਭੋਗ ਮੁੱਖ ਦਾ ਪ੍ਰਵਾਹ ਵਗੇਗਾ,ਉੱਥੇ ਢਾਬ ਦੇ ਕੰਢੇ ਪਰ ਜਾ ਬੈਠੇ। ਇਸਦੇ ਗਿਰਦ ਸੁਲਤਾਨ ਵਿੰਡ, ਤੁੰਗ, ਗੁੰਮਟਾਲਾ, ਗਿਲਵਾਲੀ, ਇਨ੍ਹਾਂ ਚਵ੍ਹਾਂ ਪਿੰਡਾਂ ਦੀ ਜਮੀਨ ਲੱਗਦੀਸੀ,ਇਸ ਲਈ ਚਵ੍ਹਾਂ ਪਿੰਡਾਂਦੇ ਪੈਂਚ ਬੁਲਾ ਲਏ। ਭਾਵੇਂ ਤੁੰਗ ਪਿੰਡ ਵਾਲੇ ਖਿਸਰ ਫਿਸਰ ਹੋ ਗਏ ਪਰ ਸੁਲਤਾਨ ਵਿੰਡ ਦੇ ਜੱਟਾਂ ਨੇ ਗੁਰੂ ਦਾ ਬਚਨ ਮੰਨਕੇ ਆਪਣੀ ਜਗਹ ਵਿੱਚ ਹਾੜ ਵਦੀ ੧੩ ਸੰਮਤ ੧੬੨੭ ਬਿਕ੍ਰਮੀ ਨੂੰ ਮੋੜੀ ਗਡਵਾ ਕੇ ਪਿੰਡ ਦਾ ਨਾਮ ਗੁਰੂਦਾ ਚੱਕ ਰੱਖਿਆ; ਫੇਰ ਇਨ੍ਹਾਂ ਪਿੰਡਾਂ ਦੇ ਲੋਕਾਂ
ਸੰਗਤਾਂ ਨੇ ਤੁਰੰਤ ਛੱਪਰ ਕੋਠੇ ਤਿਆਰ ਕਰਾ ਦਿੱਤੇ ਅਤੇ ਕਈ ਦੁਕਾਨਾਂ ਬਨਾਈਆਂ ਜਿਨ੍ਹਾਂ ਦਾ ਨਾਮ ਹੁਣ ਗੁਰੂ ਦਾ ਬਜਾਰ ਹੈ। ਵੇਰ ਇਹਨਗਰ ਸੰਗਤਾਂ ਦੇ ਆਉਣ ਕਰਕੇ ਬਹੁਤ ਛੇਤੀ ਵੱਸ ਪਿਆ। ਭਾਈ ਸਾਲੋ, ਰੂਪਰਾਮ, ਗੁਰਿਆ, ਗੁਰਦਾਸ ਆਦਿਕ ਸਿੱਖਾਂ ਨੇ ੨੨ ਜਾਤਾਂ ਦੇ ਲੋਕ ਗੁਰੂ ਜੀ ਦੇ ਮਹਿਲਾਂ ਦੇ ਗਿਰਦੇ ੨ ਵਸਾ ਦਿੱਤੇ