ਪੰਨਾ:ਪੰਜਾਬੀ ਮਿਡਲ ਕੋਰਸ ਪਹਿਲਾ ਭਾਗ.pdf/243

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੨੪੨)

ਪਰ ਜਦ ਲੰਗਰ ਵਿੱਚ ਗਏ ਤਾਂ ਛੋਲਿਆਂ ਦੀ ਰੋਟੀ ਮਿਲੀ। ਜਾਂ ਕਾਰਣ ਪੁੱਛਿਆ ਤਾਂ ਬੀਬੀ ਭਾਨੀ ਨੇ ਥੀ ਚੰਦ ਦੀਆਂ ਸਾਰੀਆਂ ਬੁਰਆ ਦੀਆਂ ਦੱਸੀਆਂ, ਜਿਸ ਕਰਕੇ ਭਾਈ ਗੁਰਦਾਸ ਜੀ ਬੜੇ ਗੁੱਸੇ ਵਿੱਚ ਆਏ ਅਤੇ ਪ੍ਰਿਥੀ ਚੰਦ ਨੂੰ ਮਨਭਾਣੇ ਭੋਜਨ ਖਾਂਦੇ ਦੇਖਕੇ ਆਖਣ ਲੱਗੇ “ਜਪੀ ਪੀ ਭੁੱਖੇ ਰਹਿਨ ਕਰਦੇ ਚੋਰ ਬਹਾਰ॥ ਬਿਭਚਾਰਨ ਬਾਂਛਤ ਲਹੇ ਸਤਵੰਤੀ, ਦੁਖਿਆਰ)। ਇਹ ਸਬਦ ਕਹਕੇ ਬਾਖੇ ਬੁੱਢੇ ਦੇ ਪਾਸ ਗਏ ਤੇ ਸਾਰ ਹਾਲ ਸੁਨਾਕੇ ਉਸਨੂੰ ਅੰਮ੍ਰਿਤਸਰ ਲੈ ਆਂਦਾ ਅਤੇ ਗੋਇੰਦਵਾਲੋਂ ਭਾਈ ਸਾਲੋ, ਜੇਠੇ, ਪੈੜੇ ਅਤੇ ਗੁਰੀਏ ਆਦਿਕ ਉਜਾਗਰ ਉਜਾਗਰ ਸਿੱਖਾਂ ਨੂੰ ਜੋ ਆਪਣੇ ਘਰ ਗਏ ਹੋਏ ਏ ਬੁਲਾਲਿਆ। ਸਭਨਾਂ ਨੇ ਇੱਕ ਮੁੱਠ ਹੋਕੇ ਅੰਮ੍ਰਿਤਸਰ ਦੇ ਚੁਫੇਰੇ ਰਾਹ ਰੋਕ ਲਏ ਅਤੇ ਲਾਹੌਰ ਦੇ ਰਾਹ ਪੁਰ ਬਾਬੇ ਬੁੱਢੇ ਨੂੰ ਨਾਲ ਲੈਕੇ ਢਾਈਆਂ ਕੋਹਾਂ ਪੁਰ ਜੋ ਹੁਣ ਪਿੱਪਲੀ ਸਾਹਿਬ ਗੁਰ ਦੁਆਰਾਮਸ਼ਾਹਰਹੈ, ਆਪ ਜਾ ਬੈਠੇ ਤੇ ਉੱਥੇ ਇੱਕ ਥੜਾ, ਬਨਾਕੇ ਬਾਬੇ ਨੂੰ ਬਿਠਾਕ ਮੋਰਪੰਖਦਾ ਮੁੱਠਾ ਫੇਰਨ ਲੱਗ ਪਏ, ਅਤੇ ਰਾਹ ਜਾਂਦੀਆਂ · ਸੰਗਤਾਂ ਨੂੰ ਘੇਰ ਘੇਰ ਕੇ ਪੂਜਾ ਭੇਟ ਲੈਕੇ ਗੁਰੂ ਜੀ ਪਾਸ ਭੇਜਨ ਲੱਗੇ ਅਤੇ ਬਹੁਤਿਆਂ ਸਿੱਖਾਂ ਨੂੰ ਹੁਕਮ