ਪੰਨਾ:ਪੰਜਾਬੀ ਮਿਡਲ ਕੋਰਸ ਪਹਿਲਾ ਭਾਗ.pdf/242

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੨੪੧)

ਗੁਰੂ ਰਾਮਦਾਸ ਜੀ ਨੇ ਗੁਰੂ ਅਰਜਨ ਦੇਵ ਨੂੰ ਗੱਦੀ ਦੇ ਦਿੱਤੀ, ਪ੍ਰਿਥੀ ਦ. ਨੇ ਉਸ ਦਿਨ ਤੋਂ ਲੈਕੇ ਮਨ ਤਨ ਕਰਕੇ ਗੁਰੂ ਅਰਜਨ ਦੇ ਨਾਲ ਅਨੇਕ ਤਰ੍ਹਾਂ ਦੇ ਉਪੱਦ੍ਰਵ ਕੀਤੇ। ਭਾਵੇਂ ਗੁਰੂ ਅਰਜਨ ਦੇਵ ਨੇ ਗੁਰੂ ਕੇ ਬਜਾਰ ਦੀ ਆਮਦਨ ਅਤੇ ਗੁਰੂ ਚੱਕ ਦੇ ਖੂਹਾਂ ਦੀ ਆਮਦਨ ਪਿਥੀ ਚੰਦ ਤੋਂ ਪੁੱਛੀ ਬੀ ਨਹੀਂ ਸੀ, ਸਗਮਾਂ ਕੱਪੜੇ ਤੇ ਭੋਜਨ ਆਪਣੇ ਲੰਗਰੋਂ ਲਾ ਗਿਆ ਸੀ, ਪਰੰਤੂ ਥੀ ਚੰਦ ਹਰ ਵੇਲੇ, ਬੋਲ ਕੁਬੋਲ ਲੜਾਈ ਝਗੜਾ ਕਰਦਾ ਹੀ ਰਹਿੰਦਾ ਸੀ। ਓੜਕਿਥੀ ਚੰਦ ਨੇਮਸੰਦਾਂ ਨੂੰਲਾਲਚ ਦੇਕੇ ਆਪਣੀ ਵੱਲ ਕਰ ਲਿਆ ਤੇ ਦੇਸ ਪ੍ਰਦੇਸ ਵਿੱਚੋਂ ਗੁਰੂ ਬਣ ਕੇ ਕਾਰ ਭੇਟ ਲੈਣ ਲਗ ਪਿਆ, ਗੁਰੂ ਜੀ ਵੱਲ ਤੇ ਇੱਕ ਪੈਸਾ ਬੀ ਨਾ ਆਉਨ ਦੇਵੇ, ਸਗੋਂ ਲੰਗਰ ਦੇ ਵੇਲੇ ਵੀਹ ਪੰਝੀ ਸਾਥੀਆਂ ਨੂੰ ਲੈਕੇ ਜਨ ਕਰਨ ਆ ਬੈਠੇ, ਗੁਰੂ ਜੀ ਨੇ ਗਹਣੇ ਕੱਪੜੇ ਵੇਚਕੇ ਲੰਗਰ ਦਾ ਕੰਮ ਜਾਰੀ ਰੱਖਿਆ॥
ਜਦ ਸੰਮਤ ੧੬੪੩ਬਿਕ੍ਰਮੀ ਨੂੰ ਭਾਈ ਗੁਰਦਾਸ ਜੀ, ਜੋ ਬਹੁਤ ਦਿਨਾਂ ਤੋਂ ਆਗਰੇ ਵੱਲ ਗਏ ਹੋਏ ਸੇ, ਗੁਰੂ ਚੱਕ ਆਏ ਤਾਂ ਕੀ ਦੇਖਆਂ ਜੋ ਗੁਰੂ ਜੀ ਤੋਂ ਅਪਣੇ ਭਜਨ ਪਾਠ, ਜਪ ਤਪ ਵਿੱਚ ਲੱਗੇ ਹੋਏ ਹਨ,